ਪੰਨਾ:ਪੰਚ ਤੰਤ੍ਰ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲਾ ਤੰਤ੍ਰ

੭੧

ਹੈ ਅਸੀਂ ਨਹੀਂ ਜਾਣਦੇ ਜੋ ਇਸ ਵਿਖੇ ਕਿਤਨਾਕ ਬਲ ਹੈ ਇਸ ਲਈ ਅਸੀਂ ਇਸ ਬਨ ਨੂੰ ਛਡ ਕੇ ਨਸ ਜਾਈਏ ਕਿਹਾ ਹੈ:-

ਦੋਹਰਾ॥ ਕੁਲ ਕਰਤਬ ਬਲ ਜਾਸ ਕਾ ਲਖ ਨੇ ਸਕੇ ਬੁਧਿਮਾਨ।

ਤਾਂ ਪਰ ਮਤ ਬਿਸਵਾਸ ਕਰ ਭਾਖਤ ਹੈਂ ਗੁਣਵਾਨ॥੨੯੦॥

ਚੰਡਰਵ ਨਾਮੀ ਗਿੱਦੜ ਉਨ੍ਹਾਂ ਨੂੰ ਡਰਿਆ ਦੇਖਕੇ ਏਹ ਬੋਲਿਅ ਹੇ ਬਨ ਦੇ ਜੀਵੋ ਭੁਸੀਂ ਮੈਨੂੰ ਦੇਖਕੇ ਜੋ ਡਰਕੇ ਨਸਦੇ ਹੋ ਨਾ ਡਰੋ, ਅਤੇ ਨਾ ਦੌੜੋ, ਮੈਨੂੰ ਤਾਂ ਅਜ ਬ੍ਰਹਮਾ ਨੇ ਪੈਦਾ ਕਰਕੇ ਇਹ ਆਖਿਆ ਹੈ ਜੋ ਬਨਵਾਸੀ ਜੀਵਾਂ ਦਾ ਕੋਈ ਰਾਜਾ ਨਹੀਂ ਸੋ ਮੈਂ ਅੱਜ ਤੈਨੂੰ ਬਨ ਦੇ ਰਾਜ ਲਈ ਪੈਦਾ ਕੀਤਾ ਹੈ, ਇਸ ਲਈ ਤੂੰ ਜਾਕੇ ਉਨ੍ਹਾਂ ਜੀਵਾਂ ਦੀ ਰਛਿਆ ਕਰ ਤੇਰਾ ਨਾਮ ਕਕੁਦ੍ਰਮ ਰਾਜਾ ਹੋਯਾ, ਇਸੇ ਲਈ ਮੈਂ ਆਪਦੇ ਪਾਸ ਆਯਾ ਹਾਂ ਤੁਸੀਂ ਮਤ ਡਰੋ ਆਪ ਬੀ ਮੇਰੀ ਛਤ੍ਰ ਛਾਯਾ ਵਿਖੇ ਰਹੋ॥

ਇਸ ਬਾਤ ਨੂੰ ਸੁਨਕੇ ਸਾਰੀ ਮ੍ਰਿਗਵਾਲੀ ਉਸਨੂੰ ਘੇਰ ਕੇ ਬੈਠ ਗਈ ਤੇ ਬੋਲੀ ਜੇ ਆਪਦੀ ਆਗਯਾ। ਤਦ ਉਜ ਗਿੱਦੜ ਨੇ ਸ਼ੇਰ ਨੂੰ ਵਜੀਰੀ ਅਤੇ ਬਘਿਆੜ ਨੂੰ ਸਿਹਜਾ ਦੀ ਰਾਖੀ ਦਿੱਤੀ, ਅਰ ਚ੍ਰਿਤੇ ਨੂੰ ਤੰਬੋਲੀ ਬਣਾਇਆ, ਅਤੇ ਬਘੇਲੇ ਨੂੰ ਦਵਾਰਪਾਲ ਕੀਤਾ ਆਪਣੀ ਜਾਤ ਵਾਲੇ ਗਿੱਦੜਾਂ ਨਾਲ ਬੋਲਣਾ ਬੀ ਛੱਡ ਦਿੱਤਾ, ਬਲਕਿ ਉਨ੍ਹਾਂ ਨੂੰ ਧੱਕੇ ਦੇਕੇ ਦਰਬਾਰੋਂ ਬਾਹਰ ਕੱਢ ਦਿੱਤਾ। ਤਦ ਸ਼ੇਰ ਚਿਤ੍ਰੇ ਜੀਵਾਂ ਨੂੰ ਮਾਰਕੇ ਅੱਗੇ ਲੈ ਆਉਨ ਅਤੇ ਓਹ ਸਬਨੂੰ ਵੰਡਕੇ ਆਪ ਵੀ ਖਾਵੇ। ਇਕ ਦਿਨ ਸਭਾ ਵਿਖੇ ਬੈਠੇ ਹੋਏ ਕਕੁਦ੍ਰਮ ਨਾਮੀ ਗਿੱਦੜ ਨੇ ਬੋਲਦੇ ਹੋਏ ਗਿੱਦੜਾਂ ਦੀ ਅਵਾਜ ਸੁਨੀ। ਤੱਦ ਉਸਨੇ ਬੜਾ ਖੁਸ਼ੀ ਹੋ ਕੇ ਉਸ ਸੁਰ ਦੇ ਨਾਲ ਸੁਰ ਮਿਲਾਈ ਉਸਦੇ ਇਸ ਹਾਲ ਨੂੰ ਦੇਖ ਸਾਰੇ ਜੀਵਾਂ ਨੇ ਜਾਣਿਆ ਜੋ ਇਹ ਗਿੱਦੜ ਹੈ ਅਤੇ ਬੜੇ ਲੱਜਤ ਹੋਕੇ ਆਪਸ ਵਿਖੇ ਸਲਾਹ ਕਰਣ ਲਗੇ, ਗਿੱਦੜ ਬੀ ਨੱਸਨ ਨੂੰ ਤਿਆਰ ਹੋਯਾ ਪਰ ਉਨ੍ਹਾਂ ਨੇ ਮਾਰ ਦਿੱਤਾ ਇਸੇ ਲਈ ਮੈਂ ਆਖਿਆ ਸੀ।

ਦੋਹਰਾ॥ ਜੋ ਨਿਜ ਜਾਤੀ ਛਾਡ ਕਰ ਅਵਰਨ ਦੇ ਅਧਿਕਾਰ।

ਸੋ ਨਰ ਪਾਵੜ ਮ੍ਰਿੱਤ ਕੋ ਯਥਾ ਕੁਕੁਦ੍ਰਮ ਸਿਆਰ ੨੯੧॥

ਪਿੰਗਲਕ ਬੋਲਿਆ ਇਹ ਕਿਸ ਪ੍ਰਕਾਰ ਲਿਸਚਾ ਹੋਵੇ ਜੋ