ਤੂੰ ਅਗੋਂ ਪਰੇ ਹੋ, ਜੋ ਹੁਨ ਮੈਂ ਸ੍ਵਾਮੀ ਅਗੇ ਪ੍ਰਾਰਥਨਾ ਕਰਾਂ ਇਹ ਕਹਿਕੇ ਚਿਤ੍ਰਾ ਸ਼ੇਰ ਨੂੰ ਪ੍ਰਨਾਮ ਕਰ ਬੋਲਿਆ ਹੇ ਪ੍ਰਭੋ!ਅਜ ਮੇਰੇ ਪ੍ਰਾਣਾਂ ਕਰਕੇ ਆਪਣਾ ਗੁਜ਼ਾਰਾ ਕਰੋ ਜਿਸ ਕਰਕੇ ਮੈਨੂੰ ਸ੍ਵਰਗ ਮਿਲੇ ਅਤੇ ਸੰਸਾਰ ਬਿਖੇ ਮੇਰਾ ਜਸ ਹੋਵੇ ਇਸ ਲਈ ਕੁਝ ਬਿਚਾਰ ਨਾ ਕਰੋ, ਕਿਹਾ ਹੈ:―
ਦੋਹਰਾ॥ ਸ੍ਵਾਮੀ ਹਿਤ ਸੇਵਕ ਮਰੇ ਤਾਂ ਕਾ ਜਗ ਜਸ ਹੋਇ॥
ਮਿਲੇ ਸ੍ਵਰਗ ਕਾ ਵਾਸ ਤਿਸ ਐਸੇ ਭਾਖਤ ਲੋਇ॥੩੨੮॥
ਇਸ ਬਾਤ ਨੂੰ ਸੁਨਕੇ ਕ੍ਰਥਨਕ ਉਠ ਬੀ ਸੋਚਨ ਲਗਾ ਜੋ ਇਨਾਂ ਸਬਨਾਂ ਨੇ ਕਿਆ ਹੱਛੀਆਂ ਹੱਛੀਆਂ ਬਾਤਾਂ ਆਖੀਆਂ ਪਰ ਤਾਂ ਵੀ ਸ੍ਵਾਮੀ ਨੇ ਕਿਸੇ ਨੂੰ ਨਹੀਂ ਮਾਰਿਆ ਇਸ ਲਈ ਹੁਣ ਮੈਂ ਭੀ ਸਮਯ ਪਰ ਪ੍ਰਾਰਥਨਾ ਕਰਾਂ ਜੋ ਏਹ ਤਿੰਨੇ ਮੇਰੇ ਬਚਨ ਦੀ ਪਕਿਆਈ ਕਰਨਗੇ ਇਹ ਸੋਚਕੇ ਬੋਲਿਆ ਹੈ ਚਿਤ੍ਰੇ! ਤੂੰ ਸਚ ਕਿਹਾ ਹੈ ਪਰ ਤੂੰ ਥੀ ਨਵਾਂ ਵਾਲਾ ਹੈਂ, ਇਸ ਲਈ ਸ੍ਵਾਮੀ ਤੈਨੂੰ ਕਿਉਂ ਖਾਏ, ਕਿਹਾ ਹੈ:―
ਦੋਹਰਾ॥ ਮਨ ਕਰਕੇ ਨਿਜ ਜਾਤ ਕਾ ਜੋ ਚਿਤਵਤ ਹੈ ਪਾਪ॥
ਲੋਕ ਬਿਖੇ ਪਰਲੋਕ ਮੇਂ ਦੁਖ ਭੋਗਤ ਹੈਂ ਆਪ ॥੩੨੯॥
ਪਰ ਤੂੰ ਪਰੇ ਚਲਿਆ ਜਾ ਹੁਣ ਮੈਂ ਸ੍ਵਾਮੀ ਅਗੇ ਬੇਨਤੀ ਕਰਦਾ ਹਾਂ ਇਹ ਕਹਿਕੇ ਸ਼ੇਰ ਦੇ ਅਗੇ ਹੋ ਬੋਲਿਆ ਹੇ ਪ੍ਰਭੂ! ਏਹ ਸਾਰੇ ਅਭੱਖ ਹਨ ਇਸ ਲਈ ਮੇਰੇ ਪ੍ਰਾਣਾਂ ਨਾਲ ਆਪਣੀ ਤ੍ਰਿਪਤੀ ਕਰੋ ਅਤੇ ਮੈਨੂੰ ਲੋਕ ਪਰਲੋਕ ਵਿਚੋਂ ਸੱਚਾ ਕਰੋ, ਕਿਹਾ ਹੈ:―
ਦੋਹਰਾ॥ ਯੋਗ ਯੱਗ ਤੇ ਨਾ ਮਿਲੇ ਐਸੀ ਗਤੀ ਸੁਜਾਨ।
ਸ੍ਵਾਮੀ ਹੇਤ ਤਜ ਪ੍ਰਾਨ ਕੋ ਜੋ ਗਤਿ ਲੇ ਬੁਧਿਮਾਨ॥੩੩੦॥
ਇਤਨੀ ਬਾਤ ਦੇ ਕਹਿੰਦਿਆਂ ਹੀ ਗਿਦੜ ਅਤੇ ਚਿਤ੍ਰੇ ਨੇ ਕ੍ਰਥਨਕ ਦਾ ਪੇਟ ਪਾੜ ਦਿੱਤਾ ਅਤੇ ਓਹ ਮਰ ਗਿਆ ਅਰ ਉਨ੍ਹਾਂ ਨੀਚਾਂ ਨੇ ਖਾ ਲਿਆ ਇਸ ਲਈ ਮੈਂ ਆਖਿਆ ਸੀ:―
ਦੋਹਰਾ॥ ਕਾਜ ਅਕਾਜ ਨਾ ਸੋਚਤੇ ਮਿਲਕੇ ਦੁਸਟ ਅਨੇਕ॥
ਜਿਮ ਇਕਤ੍ਰ ਕਾਗਾਦਿ ਹ੍ਵੈ ਹਨ੍ਯੋ ਉਸਟ ਗਹਿ ਏਕ॥੩੩੧॥
ਇਹ ਬਾਤ ਸੁਨਕੇ ਸੰਜੀਵਕ ਬੋਲਿਆ ਭਾਈ ਇਸ ਰਾਜਾ ਦੇ ਵਜੀਰ ਕਮੀਨੇ ਹਨ ਮੈਂ ਚੰਗੀ ਤਰ੍ਹਾਂ ਜਾਣ ਲਿਆ ਹੈ ਜੋ ਇਹ