ਪੰਨਾ:ਪੰਚ ਤੰਤ੍ਰ.pdf/96

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੮

ਪੰਚ ਤੰਤ੍ਰ

ਦਾਸ ਵਹੀ ਆਗਯਾ ਕਰੇ ਤ੍ਰਿਯਾ ਸੋਈ ਸੁਖ ਦੇਵ॥ ੩੭੮।।

ਹੁਨ ਤੂੰ ਮੇਰੀ ਬੁਧਿ ਦਾ ਬਲ ਦੇਖ ਪਰ ਮੇਰੀ ਪਰਮ ਸੁਹ੍ਰਿਦ ਇਕ ਮੱਖੀ ਹੈ ਜਿਸ ਦਾ ਨਾਮ ਬੀਨਾਰਵ ਹੈ ਸੋ ਮੈਂ ਉਸਨੂੰ ਲੈਕੇ ਆਉਂਦਾ ਹੈ ਜਿਸ ਕਰਕੇ ਉਹ ਦੁਸ਼ਟ ਹਾਥੀ ਮਾਰਿਆ ਜਾਏਗਾ ਇਹ ਬਾਤ ਕਹਿਕੇ ਚਕੀਰਾ ਚਿੜ ਨੂੰ ਲੈਕੇ ਮੱਖੀ ਪਾਸ ਜਾ ਕੇ ਬੋਲਿਆ ਹੇ ਭਦ੍ਰੇ! ਇਸ ਮੇਰੀ ਪਿਆਰੀ ਚਿੜੀ ਦੇ ਅੰਡੇ ਦੁਸ਼ਟ ਹਾਥੀ ਨੇ ਨਾਸ ਕਰ ਦਿੱਤੇ ਹਨ ਸੋ ਅਸੀਂ ਉਸ ਦੇ ਮਾਰਨ ਦਾ ਯਤਨ ਕਰਦੇ ਹਾਂ ਤੂੰ ਭੀ ਸਾਡੀ ਸਹਾਇਤਾ ਕਰ, ਮੱਖੀ ਬੋਲੀ, ਇਸ ਬਾਤ ਵਿਖੇ ਕੀ ਕਹਿਣਾ ਹੈ॥ ਕਿਹਾ ਹੈ:-

ਦੋਹਰਾ॥ ਪੁਨ ਉਪਕਾਰ ਬਿਚਾਰ ਕੇ ਕਰੇਂ ਮਿਤ੍ਰ ਉਪਕਾਰ॥

ਮਿਤ੍ਰ ਮਿਤ੍ਰ ਕੇ ਕਾਜ ਕੋ ਕਿਉਂ ਨਾ ਕਰੇ ਸਵਾਰ॥੩੭੯॥

ਤੁਸੀਂ ਠੀਕ ਆਖਦੇ ਹੋ ਪਰ ਮੇਰਾ ਬੀ ਇਕ ਮੇਘਨਾਦ ਨਾਮੀ ਡੱਡੂ ਮਿਤ੍ਰ ਉਸਨੂੰ ਬੁਲਾਕੇ ਜੋ ਮੁਨਾਸਬ ਹੋਵੇ ਸੋ ਕਰੀਏ, ਕਿਹਾ ਹੈ:-

ਦੋਹਰਾ॥ ਬੁਧਿਮਾਨ ਸਾਸਤ੍ਰਗ ਜੇ ਹਿਤਕਾਰੀ ਸੁਭ ਸਾਧ॥

ਮਿਲ ਕਰ ਜੋ ਕਾਰਜ ਕਰੇਂ ਕਈ ਨ ਹੋਇ ਅਸਾਧ॥੩੮੦॥

ਤਦ ਓਹ ਤਿੰਨੇ ਰਲਕੇ ਮੇਘਨਾਦ ਨਾਮੀ ਡੱਡੂ ਕੋਲ ਜਾਕੇ ਸਾਰਾ ਬ੍ਰਿਤਾਂਤ ਸੁਨਾ ਕੇ ਬੈਠ ਗਏ ਉਨ੍ਹਾਂ ਦੀ ਬਾਤ ਨੂੰ ਸੁਨਕੇ ਓਹ ਬੋਲਿਆ ਕਿ ਕਿਆ ਚੀਜ ਹੈ ਏਹ ਬਿਚਾਰਾ ਹਾਥੀ, ਜੋ ਐਡਿਆਂ ਆਦਮੀਆਂ ਨਾਲ ਵੈਰ ਕਰਕੇ ਬਚ ਰਹੇ ਸੋ ਤੁਸੀਂ ਮੇਰੇ ਕਹੇ ਨੂੰ ਕਰੋ। ਹੇ ਮਖੀਏ ਤੂੰ ਜਾਕੇ ਦੁਪਹਿਰ ਵੇਲੇ ਉਸ ਮੱਤੇ ਹੋਏ ਹਾਥੀ ਦੇ ਕੰਨਾਂ ਕੋਲ ਬੀਨ ਵਾਂਗੂੰ ਅਵਾਜ ਕਰ ਜਿਸ ਨੂੰ ਸੁਨ ਕੇ ਓਹ ਮਸਤ ਹੋ ਕੇ ਅੱਖੀਆਂ ਮੀਟ ਲਏਗਾ ਤਦ ਚਕੀਰਾ ਉਸ ਦੀਆਂ ਅੱਖੀਆਂ ਕੱਢ ਲਵੇ ਫੇਰ ਓਹ ਅੰਨ੍ਹੀ ਹੋਯਾ ਤ੍ਰਿਖਾਤਰ ਹੋ ਕੇ ਪਾਣੀ ਪੀਣ ਲਈ ਮੇਰੇ ਸਬਦ ਨੂੰ ਸੁਨਕੇ ਭਰੇਗਾ ਅਰ ਮੇਰੇ ਟੋਏ ਵਿਖੇ ਡਿਗਕੇ ਮਰ ਜਾਏਗਾ ਇਸ ਪ੍ਰਕਾਰ ਕੀਤਿਆਂ ਵੈਰ ਲੀਤਾ ਜਾਵੇਗਾ ਜਦ ਉਨ੍ਹਾਂ ਨੇ ਉਸੇ ਪ੍ਰਕਾਰ ਕੀਤਾ ਤਦ ਓਹ ਹਾਥੀ ਮਰ ਗਿਆ ਇਸ ਲਈ ਮੈਂ ਆਖਦੇ ਹਾਂ:-

ਦੋਹਰਾ॥ ਮਾਖੀ ਦਾ ਦੁਰ ਚਿੜਾ ਮਿਲ ਅਵਰ ਚਕੀਰਾ ਜਾਨ।।

ਮਦ ਮੱਤਾ ਕੁੰਜਰ ਹਨ ਜੂਥ ਅਤੇ ਬਲਵਾਨ॥ ੩੮੧॥

ਟਟੀਰਾ ਬੋਲਿਆਂ ਹੇ ਭਦ੍ਰੇ। ਇਸੇ ਤਰਾਂ ਕਰਾਂਗਾ ਜੋ ਸਾਰੇ