ਪੰਨਾ:ਪੰਚ ਤੰਤ੍ਰ.pdf/97

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲਾ ਤੰਤ੍ਰ

੮੯

ਮਿਤ੍ਰਾਂ ਨਾਲ ਰਲਕੇ ਸਮੁੰਦ੍ਰ ਨੂੰ ਸੁਕਾਵਾਂਗਾ ਇਸ ਬਾਤ ਦਾ ਨਿਸਚਾ ਕਰ, ਬਗਲੇ ਤੋਤੇ ਮੋਰ ਇਨ੍ਹਾਂ ਸਬਨਾਂ ਨੂੰ ਬੁਲਾ ਕੇ ਬੋਲਿਆ ਹੈ। ਮਿਤ੍ਰੋ! ਇਸ ਸਮੁੰਦ੍ਰ ਨੇ ਮੇਰੇ ਅੰਡੇ ਖੋਸਕੇ ਮੇਰਾ ਨਿਰਾਦਰ ਕੀਤਾ ਹੈ। ਸੋ ਇਸ ਦੇ ਮਾਰਨ ਦਾ ਕੋਈ ਉਪਾ ਸੋਚੋ ਓਹ ਸਾਰੇ ਸਲਾਹ ਕਰਕੇ ਬੋਲੇ ਅਸੀਂ ਸਮੁੰਦ੍ਰ ਦੇ ਸੁਕਾਉਨ ਨੂੰ ਅਸਮਰਥ ਹਾਂ ਇਸ ਲਈ ਬੇਅਰਥ ਯਤਨ ਕੀ ਕਰਨਾ ਹੈ।। ਕਿਹਾਂ ਹੈ:-

ਦੋਹਰਾ॥ ਸਬਲ ਪੁਰਖ ਸੇਂ ਯੁਧ ਹਿਤ ਨਿਰਬਲ ਕਰੇ ਜੁ ਗੌਨ।।

ਗਜ ਇਮ ਦਾਂਤ ਤੁੜਾਇਕੇ ਕਰ ਬੈਠਤ ਹੈ ਮੌਨ॥੩੮੨॥

ਇਸ ਲਈ ਸਾਡਾ ਸਬਨਾਂ ਦਾ ਰਾਜਾ ਗਰੁੜ ਹੈ ਸੋ ਉਸਨੂੰ ਇਹ ਸਾਰਾ ਬ੍ਰਿਤਾਂਤ ਦੱਸੀਏ ਜੋ ਓਹ ਆਪਨੀ ਜਾਤ ਦੀ ਨਿਰਾਦਰ ਤੋਂ ਕ੍ਰੋਧ ਕਰਕੇ ਵੈਰ ਲਏਗਾ ਅਰ ਜੇਕਰ ਓਹ ਅਹੰਕਾਰ ਕਰੇਗਾ ਕਿ ਮੈਂ ਇਸ ਸਮੁੰਦ੍ਰ ਨਾਲ ਕੀ ਜੁਧ ਕਰਾਂ ਤਦ ਬੀ ਸਾਨੂੰ ਦੁਖ ਨਹੀਂ ਕਿਉਂ ਜੋ ਓਹ ਸਮਰਥ ਹੈ।। ਇਸ ਪਰ ਕਿਹਾ ਹੈ:-

ਦੋਹਰਾ॥ ਜੋ ਨਿਰਬਲ ਨਿਜ ਮੋਹ ਤੇ ਪ੍ਰਬਲ ਸਤ੍ਰ ਪਰ ਜਾਤ॥

ਕੁੰਜਰ ਵਤ ਗਿਰ ਸੰਗ ਤੇ ਅਪਨੇ ਦੰਤ ਤੁੜਾਤ॥੩੮੩॥

ਗੁਨੀ ਦਾਸ, ਮਰਮੀ ਸੁਹਿਦ੍ਰ, ਆਗਯਾ ਕਾਰੀ ਨਾਰ॥

ਸਵਾਮੀ ਸਕਕਿ ਸਮੇਤ ਕੋ ਕਹੁ ਦੁਖ ਤੂੰ ਨਿਰਧਾਰ॥੩੮੪॥

ਆਓ ਭਾਈ ਸਾਰੇ ਗਰੁੜ ਦੇ ਪਾਸ ਚਲੀਏ ਇਹ ਸਲਾਹ ਕਰਕੇ ਸਾਰੇ ਪੰਛੀ ਰੋਂਦੇ ਪਿਟਦੇ ਗਰੁੜ ਦੇ ਪਾਸ ਜਾ ਉਚੀ ਪੁਕਾਰ ਕੇ ਬੋਲੇ ਦੁਹਾਈ! ਫਰਯਾਦ!! ਫ਼ਰਯਾਦ!!! ਅਸੀਂ ਮਾਰੇ ਗਏ। ਸਾਡੀ ਰਛਿਆ ਕਰੋ! ਆਪਦੇ ਬੈਠਿਆਂ ਇਸ ਅਨਾਥ ਟਟੀਰੇ ਦੇ ਅੰਡੇ ਸਮੁੰਦ੍ਰ ਨੇ ਨਾਸ ਕਰ ਦਿਤੇ ਹਨ ਸੋ ਹੁਣ ਪੰਛੀਆਂ ਦਾ ਨਾਸ ਹੋ ਜਾਵੇਗਾ ਪ੍ਰਤੀਤ ਹੁੰਦਾ ਹੈ ਜੋ ਹੋਰਨਾਂ ਪੰਛੀਆਂ ਦੇ ਅੰਡੇ ਬੀ ਇਸੇ ਤਰ੍ਹਾਂ ਨਾਸ ਕਰ ਦੇਵੇਗਾ ਕਿਹਾ ਹੈ:-

ਦੋਹਰਾ॥ ਨਿੰਦ ਕਰਮ ਲਖ ਏਕ ਕਾ ਕਰੇਂ ਅਵਰ ਤਿਸ ਢਾਲ॥

ਨਹਿ ਪਰਮਾਰਥ ਪਿਖ ਲਖੇਂ ਜਗ ਇਕ ਪਾਛੇਚਾਲ॥੩੮੫

ਤਥਾ॥ ਬੰਚਕ ਤਸਕਰ ਦੁਸਟ ਜਨ ਕਰਤੇ ਕਪਟ ਅਨੇਕ॥

ਇਨਸੈਂ ਰਛਿਆ ਜਾ ਕੀ ਭੂਪ ਕਰੇ ਸਬਿਬੇਕ॥੩੮੬॥

ਭੂਪਤਿ ਰੱਛਕ ਪ੍ਰਜਾ ਸੇ ਲੇਤ ਧਰਮ ਖਟ ਭਾਗ॥ Original with: Punjabi Sahit Academy