ਪੰਨਾ:ਪੰਚ ਤੰਤ੍ਰ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲਾ ਤੰਤ੍ਰ

੯੧

ਨੂੰ ਸੁਨਾਯਾ ਨਾਰਾਇਨ ਨੇ ਬਿਚਾਰਿਆ ਜੋ ਗਰੁੜ ਦਾ ਕ੍ਰੋਧ ਠੀਕ ਹੈ ਇਸ ਲਈ ਮੈਂ ਆਪ ਜਾਕੇ ਗਰੁੜ ਨੂੰ ਲੈ ਆਉਂਦਾ ਹਾਂ ਕਿਉਂ ਜੋ ਇਸ ਪਰ ਕਿਹਾ ਹੈ:-

ਦੋਹਰਾ॥ ਸਮਰਥ ਅਰ ਕੁਲਵਾਨ ਪੁਨ ਹੋਇ ਭਗਤਿ ਯੂਤ ਜੌਨ।।

ਤਾਂਕੋ ਪਾਲੇ ਪੁਤ੍ਰ ਵਤ ਚਾਹਤ ਜੋ ਸੁਖ ਭੌਨ॥੩੯੪॥

ਨ੍ਰਿਪਤਿ ਹੋਇ ਸੰਤੁਸਟ ਜਬ ਦਾਸਨ ਕੋ ਧਨ ਦੇਤ॥

ਦਾਸ ਤ੍ਰਿਪਤਿ ਸਨਮਾਨ ਸੇ ਪ੍ਰਾਨ ਤਜੇ ਮਧ ਖੇਤ ।।੩੬੫॥

ਇਹ ਬਾਤ ਸੋਚਕੇ ਨਾਰਾਇਨ ਰੁਕਮ ਪੁਰ ਬਿਖੇ ਗਰੁੜ ਪਾਸ ਗਏ, ਅਰ ਗਰੁੜ ਨਾਰਾਇਨ ਦੇ ਅਗੇ ਹਥ ਜੋੜ ਨਮਸਕਾਰ ਕਰ ਲੱਜਾ ਦੇ ਮਾਰੇ ਨੇ ਨੀਵਾਂ ਮੂੰਹ ਕਰਕੇ ਬੋਲਿਆ ਹੇ ਪ੍ਰਭੂ! ਆਪਦੇ ਆਸਰੇ ਇਸ ਮੱਤੇ ਹੋਏ ਸਮੁਦ੍ਰ ਨੇ ਮੇਰੇ ਸੇਵਕ ਦੇ ਅੰਡੇ ਖੋਹ ਕੇ ਮੇਰਾ ਨਿਰਾਦਰ ਕੀਤਾ ਹੈ ਸੋ ਮੈਂ ਆਪ ਤੋਂ ਡਰਦਿਆਂ ਕੁਝ ਨਹੀਂ ਝੋਲਿਆਂ ਨਹੀਂ ਤਾਂ ਇਸ ਨੂੰ ਸੁਕਾ ਦੇਂਦਾ ਕਿਉਂ ਜੋ ਸਵਾਮੀ ਦੇ ਪ੍ਰਤਾਪ ਕਰਕੇ ਕੁਤਾ ਬੀ ਮਾਰਿਆ ਨਹੀਂ ਜਾਂਦਾ। ਕਿਹਾ ਹੈ:-

ਦੋਹਰਾ॥ ਜਾਂ ਕਰ ਪ੍ਰਭੁ ਕੋ ਦੁੱਖ ਹੈ ਅਰ ਲੱਜਾ ਹੁਇ ਆਪ।।

ਉੱਤਮ ਸੇਵਕ ਨਾ ਕਰੇ ਐਸੋ ਕਰਮ ਕਦਾਪ ।।੩੯੬॥

ਨਾਰਾਇਨ ਬੋਲੇ ਹੇ ਗਰੁੜ ਇਹ ਬਾਤ ਸਚ ਹੈ॥ ਕਿਉਂ ਜੋ ਕਿਹਾ ਹੈ:-

ਦੋਹਰਾ॥ ਲਾਜ ਦੰਡ ਤ੍ਰਿਸਕਾਰ ਜੋ ਹੋਤ ਸੇਵਕਨ ਕੇਰ।

ਸੋ ਸਬ ਪ੍ਰਭੁ ਕੋ ਜਾਨ ਲੇ ਯਾ ਮੇਂ ਨਹਿ ਕੁਛ ਫੇਰ॥੩੯੭।।

ਇਸ ਲਈ ਹੇ ਗਰੁੜ! ਆ, ਸਾਡੇ ਨਾਲ ਚਲ, ਜੋ ਸਮੁੰਦ੍ਰ ਕੋਲੋਂ ਅੰਡੇ ਲੈ ਕੇ ਟਟੀਰੇ ਨੂੰ ਦਿਵਾ ਦੇਈਏ, ਤੇ ਫੇਰ ਅਮਰਾ ਪੁਰੀ ਨੂੰ ਜਾਈਏ ਤਦ ਭਗਵਾਨ ਨੇ ਜਾਕੇ ਅਗਨਿ ਬਾਨ ਜੋੜਿਆ ਅਤੇ ਸਮੁੰਦ੍ਰ ਨੂੰ ਕਿਹਾ ਜੇ ਤੂੰ ਭਲਾ ਚਾਹੁੰਦਾ ਹੈਂ ਤਾਂ ਟਟੀਰੇ ਦੇ ਅੰਡੇ ਦੇਦੇ,ਨਹੀਂ ਤਾਂ ਸੁਕਾ ਦਿੰਦਾ ਹਾਂ ਇਸ ਬਾਤ ਨੂੰ ਸੁਨ ਸਮੁੰਦ੍ਰ ਨੇ ਅੰਡੇ ਦੇ ਦਿਤੇ ਅਰ ਟਟੀਰੇ ਨੇ ਕੇ ਆਪਣੀ ਟਟੀਰੀ ਨੂੰ ਦੇ ਕੇ ਪ੍ਰਸੰਨ ਕੀਤਾ।। ਇਸ ਲਈ ਮੈਂ ਆਖਿਆ ਸੀ:-

ਦੋਹਰਾ॥ ਬਿਨ ਜਾਨੇ ਬਲ ਸਤ੍ਰ ਕਾ ਜੋ ਨਰ ਕਰਤਾ ਵੈਰ।

ਟਿਟਿਭ ਸੇ ਸਾਮੰਦ੍ਰ ਵਤ ਨਹਿ ਪਾਵਤ ਸੋ ਖੈਰ॥ ੩੬੮॥