ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੧ )

ਲੋਕ ਖੰਭਾਂ ਦੇ ਲੋਭ ਤੇ ਇਨ੍ਹਾਂ ਦੀਆਂ ਟੋਲੀਆਂ ਦੀਆਂ ਟੋਲੀਆਂ ਹੀ ਪਾਲਦੇ ਹਨ। ਇਹ ਖੰਭ ਜਾਕੇ ਯੂਰਪ ਵਿਖੇ ਵਿਕਦੇ ਹਨ, ਟੋਪੀਆਂ ਆਦਿਕਾਂ ਵਿਖੇ ਸੁਹੱਪਣ ਲਈ ਟੰਗੇ ਜਾਂਦੇ ਹਨ। ਖੰਭਾਂ ਅਤੇ ਪੂਛ ਦੇ ਚਿੱਟੇ ਲੰਮੇ ਪਰ ਵੱਡਾ ਮੁਲ ਪਾਉਂਦੇ ਹਨ। ਇਨ੍ਹਾਂ ਨੂੰ ਅਤੇ ਪੂਛਲ ਦਿਆਂ ਕਾਲਿਆਂ ਪਰਾਂ ਨੂੰ ਸਾਲ ਵਿੱਚ ਦੋ ਵਾਰ ਪੱਟਦੇ ਹਨ। ਇਨ੍ਹਾਂ ਦੇ ਬੱਚੇ ਐਉਂ ਕੱਢਦੇ ਹਨ ਕਿ ਆਂਡਿਆਂ ਨੂੰ ਲੈਕੇ ਮੰਦੂਕਾਂ ਵਿਖੇ ਰੱਖਦੇ ਹਨ, ਉਨ੍ਹਾਂ ਦੇ ਉੱਪਰ ਤੱਤੇ ਪਾਣੀ ਦੀਆਂ ਪਰਾਤਾਂ ਰੱਖ ਦਿੰਦੇ ਹਨ, ਹੇਠੋਂ ਦੀਵੇ ਨਾਲ ਸੇਕ ਦਿੰਦੇ ਹਨ, ਅਤੇ ਹਰ ਦਿਨ ਆਂਡਿਆਂ, ਨੂੰ ਉਲਟਦੇ ਪਲਟਦੇ ਰਹਿੰਦੇ ਹਨ। ਇਸ ਪ੍ਰਕਾਰ ਛੇਆਂ ਸਾਤਿਆਂ ਵਿਖੇ ਬੱਚੇ ਨਿਕਲ ਆਉਂਦੇ ਹਨ॥

ਪਰਾਂ ਲਈ ਲੋਕ ਸ਼ੁਤਰਮੁਰਗ ਦਾ ਸ਼ਿਕਾਰ ਬੀ ਕਰਦੇ ਹਨ, ਦੌੜਨ ਵਿਖੇ ਘੋੜੇ ਕੋਲੋਂ ਬਹੁਤ ਤ੍ਰਿੱਖਾ ਜਾਂਦਾ ਹੈ, ਜੇ ਸਿੱਧਾ ਨੱਸਦਾ, ਤਾਂ ਕਿਸੇ ਦੇ ਹੱਥ ਨਾ ਆਉਂਦਾ, ਪਰ ਇਸਦਾ ਸੁਭਾਉ ਹੈ, ਕਿ ਵਿੰਗਾ ਜਾਂਦਾ ਹੈ, ਸ਼ਿਕਾਰੀ ਅਟਕਲ ਲੈਂਦਾ ਹੈ, ਕਿ ਇਸਦੀ ਮੁਹਾਰ ਕਿੱਧਰ ਨੂੰ ਹੈ, ਉੱਸੇ ਪਾਸੇ ਜਾ ਲੱਗਦਾ ਹੈ, ਜਦ ਮਾਰ ਪੂਰ