ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੪ )

ਕੱਢ ਚੁਕਦਾ ਹੈ, ਤਾਂ ਲਮਿੱਤਨ ਵਿਖੇ ਤਿੰਨਾਂ ਇੰਚਾਂ ਦੇ ਲਗ ਭਗ ਹੋ ਜਾਂਦਾ ਹੈ, ਪੀਲੀ ਭਾਹਦਾਰ ਮਿੱਟੀ ਰੰਗ ਹੁੰਦਾ ਹੈ, ਸਰੀਰ ਦੇ ਦੁਆਲੇ ਬਾਰਾਂ ਛੱਲੇ, ਦੋਹਾਂ ਵੱਖੀਆਂ ਵਿਖੇ ਨੌਂ ਨੌਂ ਛੇਕ, ਕਿ ਜਿਨ੍ਹਾਂ ਵਿੱਚੋਂ ਸਾਹ ਲੈਂਦਾ ਹੈ, ਸੋਲਾਂ ਲੱਤਾਂ, ਦੋਹਾਂ ਕਨੂਣੀਆਂ ਵਿਖੇ ਸੱਤ ਸੱਤ ਨੇਤ੍ਰ, ਦੋ ਪਤਲੀਆਂ ਪਤਲੀਆਂ ਨਲਕੀਆਂ ਦੇਹ ਵਿਖੇ ਦੂਰ ਤਕ ਖਿੱਲਦੀਆਂ ਹੋਈਆਂ, ਨਲਕੀਆਂ ਦੇ ਮੂੰਹ ਠੀਕ ਜਬਾੜੇ ਦੇ ਹੇਠ ਹੁੰਦੇ ਹਨ, ਉਨ੍ਹਾਂ ਵਿਖੇ ਇੱਕ ਲੇਸਦਾਰ ਵਸਤੂ ਹੁੰਦੀ ਹੈ, ਇਨ੍ਹਾਂ ਨਲਕੀਆਂ ਨਾਲ ਹੀ ਪੱਟ ਬਨਾਉਂਦਾ ਹੈ। ਇਸ ਨੂੰ ਬਹੁਤੇ ਸ਼ਹਤੂਤ ਦੇ ਪੱਤੇ ਖੁਲਾਉਂਦੇ ਹਨ, ਕਿ ਏਹ ਹੋਰਨਾਂ ਰੁੱਖਾਂ ਦਿਆਂ ਪੱਤਿਆਂ ਕੋਲੋਂ ਵਧੀਕ ਸੁਆਦੀ ਹਨ। ਜਿੰਨਾਂ ਵਧਣਾ ਹੁੰਦਾ ਹੈ, ਕੋਈ ਛਿਆਂ ਸਾਤਿਆਂ ਵਿੱਚ ਵਧ ਚੁਕਦਾ ਹੈ, ਹੁਣ ਖਾਣਾ ਛੱਡ ਦਿੰਦਾ ਹੈ, ਅਤੇ ਪੱਟ ਕੱਢਣਾ ਲਾ ਦਿੰਦਾ ਹੈ, ਬੇਠਾ ਬੈਠਾ ਸਿਰ ਨੂੰ ਏਧਰ ਓਧਰ ਮੋੜਦਾ ਹੈ, ਇੱਥੋਂ ਤਕ ਕਿ ਪੱਟ ਦੀ ਟੁਟੀ ਆਪਣੇ ਉੱਪਰ ਬਣਾ ਲੈਂਦਾ ਹੈ। ਇਸ ਪੱਟ ਦੀ ਹਰ ਭਾਰ ਦੋਹਰੀ ਹੁੰਦੀ ਹੈ, ਕਿਉਂਕਿ ਇਨ੍ਹਾਂ ਹੀ ਦੋਹਾਂ ਨਿੱਕੀਆਂ ਨਲਕੀਆਂ ਵਿੱਚੋਂ ਨਿਕਲਦਾ ਹੈ, ਅਤੇ ਇਹ ਤਾਰ ਲੰਮੀ ਬੀ ਬਹੁਤ ਹੁੰਦੀ ਹੈ॥