ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੬ )

ਹੋ ਜਾਂਦਾ ਹੈ। ਇਹਦੇ ਬਚਾਉਣ ਦਾ ਇਹ ਰਾਹ, ਕਿ ਜਿਨ੍ਹਾਂ ਕੀੜਿਆਂ ਦੇ ਆਂਡੇ ਲੈਣੇ ਹੁੰਦੇ ਹਨ, ਉਨ੍ਹਾਂ ਦੀ ਟੂਟੀ ਵੱਖਰੀ ਕਰ ਲੈਂਦੇ ਹਨ, ਬਾਕੀ ਦਿਆਂ ਨੂੰ ਉੱਬਲਦੇ ਜਲ ਵਿੱਚ ਪਾ ਦਿੰਦੇ ਹਨ, ਯਾ ਤੰਦੂਰ ਵਿੱਚ ਸੇਕ ਲੈਂਦੇ ਹਨ, ਯਾ ਕੋਈ ਹੋਰ ਉਪਾਇ ਕਰ ਲੈਂਦੇ ਹਨ, ਕਿ ਜਿਸ ਤੇ ਕੀੜੇ ਅੰਦਰੋਂ ਅੰਦਰ ਮਰ ਜਾਂਦੇ ਹਨ॥
ਆਂਡਿਆਂ ਲਈ ਜਿਨ੍ਹਾਂ ਟੂਟੀਆਂ ਨੂੰ ਵੱਖਰੀਆਂ ਕਰਦੇ ਹਨ, ਉਨ੍ਹਾਂ ਨੂੰ ਅਜੇਹੀ ਕੋਠੀ ਵਿਖੇ ਚਿੱਟੇ ਕੱਪੜੇ ਪੁਰ ਵਿਛਾ ਦਿੰਦੇ ਹਨ, ਕਿ ਜਿਸ ਵਿੱਚ ਕੁਝ ਅਨ੍ਹੇਰਾ ਹੁੰਦਾ ਹੈ। ਆਂਡਿਆਂ ਵਿੱਚੋਂ ਜਦ ਪਤੰਗੇ ਬਣਕੇ ਨਿਕਲਦੇ ਹਨ, ਤਾਂ ਉੱਡ ਜਾਣ ਦਾ ਮਨ ਨਹੀਂ ਕਰਦੇ, ਕੱਪੜੇ ਪੁਰ ਪਏ ਰਹਿੰਦੇ ਹਨ, ਅਤੇ ਮਦੀਨ ਇੱਥੇ ਹੀ ਆਂਡੇ ਦੰਦੀ ਹੈ। ਇਸ ਹਾਲ ਵਿੱਚ ਪਤੰਗੇ ਕੁਝ ਖਾਂਦੇ ਨਹੀਂ, ਥੋੜਿਆਂ ਦਿਨਾ ਵਿੱਚ ਮਰ ਜਾਂਦੇ ਹਨ॥
ਪੱਟ ਨੂੰ ਜਦ ਚਰਖੀ ਪੁਰ ਚੜ੍ਹਾਉਦੇ ਹਨ, ਤਾਂ ਟੂਟੀਆਂ ਨੂੰ ਤੱਤੇ ਜਲ ਵਿਖੇ ਪਾ ਦਿੰਦੇ ਹਨ, ਕਿ ਚੀਪ ਲਹਿ ਜਾਏ, ਅਤੇ ਤਾਰਾਂ ਵੱਖੋ ਵੱਖ ਹੋ ਜਾਣ। ਫੇਰ ਚਹੁੰ ਪੰਜਾਂ ਤਾਰਾਂ ਦੇ ਸਿਰ ਲੈਂਦੇ ਹਨ, ਉਨਾਂ ਨੂੰ ਵੱਟਕੇ