ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੦ )

ਤੁਸਾਂ ਬਹੁਤ ਵਾਰ ਦੇਖਿਆ ਹੋਇਗਾ, ਕਿ ਬੇਰ ਦੀਆਂ ਟਾਹਣੀਆਂ ਉੱਪਰ ਨਿੱਕੇ ਨਿੱਕੇ ਬੁਲ ਬੁਲੇ ਜੇਹੇ ਉੱਠੇ ਹੋਏ ਹੁੰਦੇ ਹਨ, ਦੇਖਣ ਨੂੰ ਸ਼ੀਸ਼ੇ ਵਾਕਰ ਸਾਫ਼, ਹੱਥ ਲਾਓ ਤਾਂ ਕੁਝ ਚਿਪ ਚਪੇ, ਲਾਖ ਦਿਆਂ ਕੀੜਿਆਂ ਦੇ ਏਹੋ ਘਰ ਹਨ, ਅਤੇ ਏਹੋ ਇਨ੍ਹਾਂ ਵਿਚਾਰਿਆਂ ਦੀਆਂ ਸਮਾਧਾਂ ਹਨ। ਇਹ ਨਿੱਕਾ ਜੇਹਾ ਕੀੜਾ ਪੱਧਰਾ ਗੋਲ ਹੁੰਦਾ ਹੈ, ਰੰਗ ਗੂੜਾ ਲਾਲ, ਬ੍ਰਿਖਾਂ ਦਾ ਚਿਪ ਚਿਪਾ ਰਸ ਪੀਂਦਾ ਹੈ, ਬਾਹਲਾ ਪਿੱਪਲ, ਪਲਾਹ, ਅਤੇ ਬਹੁਤਾ ਬੇਰੀ ਪੁਰ ਰਹਿੰਦਾ ਹੈ, ਜੋ ਬੰਜਰ ਤੋਂ ਵਿਖੇ ਬਹੁਤ ਹੁੰਦੀ ਹੈ। ਜਦ ਮਦੀਨ ਕਿਸੇ ਟਾਹਣੀ ਦਾ ਰਸ ਚੂਪਦੀ ਹੈ, ਤਾਂ ਟਾਹਣੀ ਵਿੱਚੋਂ ਇਕ ਲੇਸ ਜੇਹੀ ਨਿਕਲਦੀ ਹੈ, ਅਤੇ ਇਸਦੇ ਦੁਆਲੇ ਚੰਬੜ ਜਾਂਦੀ,ਮਦੀਨ ਉਸ ਵਿਖੇ ਇਕ ਨਿੱਕੀ ਜੇਹੀ ਪੋਟਲੀ ਵਾਕਰ ਦਿਸਦੀ ਹੈ,ਜੋ ਅਣੁਦੇ ਬਰਬਰ ਹੋਇ,ਲਾਲ ਰੰਗ ਨਾਲ ਭਰੀ ਹੋਈ। ਇਸੇ ਲਾਲ ਰੰਗ ਤ ਲਾਖਦਾ ਰੰਗ ਬਣਦਾ ਹੈ, ਕਿ ਜਿਸ ਨਾਲ ਵਸਤਾਂ ਰੰਗੀਆਂ ਜਾਂਦੀਆਂ ਹਨ। ਜਿਸ ਚੀਜ਼ ਵਿਖੇ ਮਦੀਨ ਬੰਦ ਹੈ, ਓਹ ਵਾਉ ਨਾਲ ਸੁੱਕਕੇ ਲਾਖ ਬਣਜਾਂਦੀ ਹੈ। ਚੀਪੀਤੇ ਜੋ ਘਰ ਜਿਹਾ ਬਣ ਗਿਆ ਹੈ, ਉਸ ਵਿਖੇ ਮਦੀਨ ਬਹੁਤ ਸਾਰੇ ਆਂਡੇ ਦਿੰਦੀ ਹੈ, ਬਰਸਾਤ ਤੇ ਕੁਝ ਹੀ ਪਹਿਲਾਂ ਇਨ੍ਹਾਂ