ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/172

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪੪ )

ਫਲ ਦੇ ਗੁਣ ਕਹਿਣ ਦੀ ਕੋਈ ਲੋੜ ਨਹੀਂ, ਭਾਰਤਵਰਖ ਵਿਖੇ ਕੇੜ੍ਹਾ ਬਾਲ ਹੈ, ਕਿ ਜਿਸਨੂੰ ਨਰੰਗੀ ਦੀਆਂ ਖਟਮਿੱਠੀਆਂ ਰਸਦਾਰ ਫਾੜੀਆਂ ਦਾ ਸੁਆਦ ਚੇਤੇ ਨਾ ਹੋਇਗਾ? ਇਹ ਫਲ ਬਹੁਤ ਕੰਮ ਆਉਂਦਾ ਹੈ। ਇਸਦਾ ਸ਼ਰਬਤ ਸਭਿਆਰ ਆਨੰਦ ਦਾਇਕ ਹੈ, ਗੁੱਦੇ ਅਤੇ ਛਿੱਲੜਾਂ ਦਾ ਵੱਡਾ ਸ੍ਵਾਦਦਾਰ ਮੁਰੱਬਾ ਬਣਦਾ ਹੈ, ਛਿੱਲੜਾਂ ਨੂੰ ਸੁਕਾਉਂਦੇ ਹਨ, ਚੰਨਣ, ਖਸਖ਼ਾਸ ਅਤੇ ਹੋਰ ਵਸਤਾਂ ਉਸਦੇ ਨਾਲ ਰਲਾਉਂਦੇ ਹਨ, ਫੇਰ ਸਭਨਾਂ ਨੂੰ ਸੁੱਕੀਆਂ ਹੀ ਪੀਹ ਲੈਂਦੇ ਹਨ, ਇਸ ਨੂੰ ਵਟਣਾ ਕਹਿੰਦੇ ਹਨ, ਵਿਆਹਾਂ ਵਿਖੇ ਲਾੜੇ ਅਤੇ ਲਾੜੀਆਂ ਨੂੰ ਮਲਦੇ ਹਨ, ਭੋਜਨ ਕਰਕੇ ਧਨੀ ਲੋਕ ਇਸ ਨਾਲ ਹੱਥ ਧੋਦੇ ਹਨ। ਕਈਆਂ ਦੇਸਾਂ ਵਿਖੇ ਛਿੱਲੜਾਂ ਦੀ ਕੁੜੱਤਣ ਨੂੰ ਕੱਢ ਕੇ ਔਖਧ ਬਣਾਉਂਦੇ ਹਨ, ਭੋਜਨ ਪਾਉਣ ਤੋਂ ਮੁਹਰੇ ਪੀਦੇ ਹਨ, ਤਾਂ ਚੰਗੀ ਭੁੱਖ ਲਗਦੀ ਹੈ॥
ਤੁਸੀਂ ਜਾਣਦੇ ਹੋ, ਕਿ ਜਦ ਨਰੰਗੀ ਦਾ ਛਿੱਲੜ ਲਾਹ ਲੈਂਦੇ ਹਨ, ਤਾਂ ਉਸ ਦੀਆਂ ਫਾਂਕਾਂ ਸੁਖਾਲੀਆਂ ਵੱਖਰੀਆਂ ਹੋ ਜਾਂਦੀਆਂ ਹਨ। ਹਰ ਫਾੜੀ ਵਿੱਚ ਇੱਕ ਯਾ ਵਧੀਕ ਬੀਉ ਹੁੰਦੇ ਹਨ, ਜੋ ਭੋਂ ਇਨ੍ਹਾਂ ਬੀਆਂ ਦੇ ਜੋਗ