ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/174

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪੬ )

ਹੈ, ਉਸ ਵਿਖੇ ਤੀਹ ਫੁੱਟ ਉੱਚਾ ਇੱਕ ਨਰੰਗੀ ਦਾ ਬੂਟਾ ਹੈ, ਉਸ ਕੋਲੋਂ ਵੱਡਾ ਅੱਜ ਤਕ ਕਿਤੇ ਸੁਣਿਆ ਨਹੀਂ ਗਿਆ, ਕਹਿੰਦੇ ਹਨ, ਕਿ ਉਸਦੀ ਉਮਰ ਚਾਰ ਸੈ ਬਰਸਾਂ ਦੀ ਹੈ। ਸਾਰਡੀਨੀਆਂਨਾਮੇ ਟਾਪੂ ਵਖੇ ਕੁਝ ਅਜੇਹੇ ਬ੍ਰਿਛ ਹਨ, ਕਿ ਜਿਨ੍ਹਾਂ ਦਾ ਲਪੇਟ[1] ਦੋ ਗਜ਼ਾਂ ਦਾ ਹੈ, ਇਨ੍ਹਾਂ ਦੀ ਉਮਰ ਸੱਤ ਸੌ ਬਰਸਾਂ ਦੀ ਕਹਿੰਦੇ ਹਨ॥
ਸਮਝਦੇ ਹਨ, ਕਿ ਇਹ ਬ੍ਰਿਛ ਭਾਰਤਵਰਖ ਤੇ ਨਿਕਲਿਆ ਹੈ, ਪਰ ਹੁਣ ਯੋਰਪ ਅਤੇ ਏਸ਼ੀਆ ਦਿਆਂ ਸਾਰਿਆਂ ਦੱਖਣੀ ਦੇਸਾਂ ਵਿਖੇ ਅਤੇ ਧਰਤੀ ਦਿਆਂ ਹੋਰਨਾਂ ਥਾਵਾਂ ਵਿਖੇ ਵਿੱਦਯਮਾਨ ਹੈ। ਇੰਗਲਿਸਤਾਨ ਵਿਖੇ ਅਜੇਹੀ ਠੰਢ ਹੁੰਦੀ ਹੈ,ਕਿ ਉੱਥੇ ਇਸਦਾ ਬੂਟਾ ਖਿੱਲਰਦਾ ਨਹੀਂ॥
ਯੂਰੋਪ ਵਿਖੇ ਇਨ੍ਹਾਂ ਬੂਟਿਆਂ ਦੀ ਵੱਡੀ ਟੈਹਲ ਹੁੰਦੀ ਹੈ, ਇੱਸੇ ਲਈ ਭਾਰਤਵਰਖਦੀਆਂ ਨਰੰਗੀਆਂ ਕੋਲੋਂ ਉੱਥੇ ਦੀਆਂ ਨਰੰiਆਂ ਸ੍ਵਾਦਦਾਰ ਹੁੰਦੀਆਂ ਹਨ। ਇਨ੍ਹਾਂ ਦਾ ਛਿੱਲੜ ਐਥੇ ਦੀਆਂ ਨਰੰਗੀਆਂਦਿਆਂ ਛਿੱਲੜਾਂ ਦੀ ਤਰ੍ਹਾਂ ਖੋਖਲਾ ਨਹੀਂ ਹੁੰਦਾ, ਫਾੜੀਆਂ ਨਾਲ ਅਜੇਹਾ ਚੰਬੜਿਆ ਹੋਇਆ ਹੁੰਦਾ ਹੈ, ਕਿ ਸਾਰਾ ਉਤਰਨਾ ਔਖਾ


  1. ਘੇਰਾ