ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੪ )

ਚਾਹਿਆ ਪਰ ਆਪੇ ਵੱਖੀ ਦੇ ਭਾਰ ਡਿੱਗਿਆ, ਅਤੇ ਘੁਮੇਟਣੀ ਖਾ ਕੇ ਸਿਪਾਹੀ ਦਿਆਂ ਪੈਰਾਂ ਦੇ ਅੱਗੇ ਆ ਪਿਆ, ਉਸਨੇ ਝੱਟ ਸੰਗੀਨ ਉਸਦੇ ਕਲੇਜੇ ਵਿੱਚ ਖੋਭੀ॥
ਹਿੰਦੁਸਤਾਨ ਅਤੇ ਏਸ਼ੀਆ ਦਿਆਂ ਹੋਰਨਾਂ ਦੇਸਾਂ ਵਿਖੇ ਬੀ ਸ਼ੀਂਹ ਦੇ ਫੜਨ ਦੇ ਅਨੇਕ ਰਾਹ ਹਨ। ਕਈ ਵਾਰ ਇਕ ਵੱਡਾ ਟੋਆ ਖੱਟਦੇ ਹਨ,ਅਤੇ ਉਪਰੋਂ ਐਉਂ ਕੱਜ ਦਿੰਦੇ ਹਨ,ਕਿ ਨਿਰੀ ਪੁਰੀ ਭੂੰਈਂ ਹੀ ਜਾਪਦੀ ਹੈ। ਕਿਸੇ ਵੇਲੇ ਜੰਗਲ ਵਿਖੇ ਇਸਦੇ ਰਾਹ ਪੁਰ ਵਿਹੁ ਨਾਲ ਬੱਝੇ ਹੋਏ ਤੀਰ ਇਸ ਪ੍ਰਕਾਰ ਲਾ ਦਿੰਦੇ ਹਨ, ਕਿ ਜਾਂ ਸ਼ੀਂਹ ਉਨ੍ਹਾਂ ਉਪਰੋਂ ਲੰਘਦਾ ਹੈ, ਤਾਂ ਓਹ ਆ ਲਗਦੇ ਹਨ। ਕਦੇ ਕਦੇ ਭਾਰੇ ਭਾਰੇ ਲੱਕੜ ਦੇ ਤੋੜੇ[1] ਇਸ ਤਰ੍ਹਾਂ ਧਰ ਦਿੰਦੇ ਹਨ, ਕਿ ਰਤੀ ਸ਼ੀਂਹ ਦੇ ਪੈਰਨਾਲ ਰੱਸਾ ਦਬੀਵੇ, ਤਾਂ ਝੱਟ ਸ਼ਤੀਰ ਸ਼ੀਂਹਦੇ ਉੱਪਰ ਆ ਪੈਂਦਾ ਹੈ। ਮਦਰਾਸ ਹਾਤੇ ਦੀ ਇਕ ਥਾਂ ਇਹ ਉਪਾਇ ਕਰਦੇ ਹਨ, ਕਿ ਬਹੁਤ ਸਾਰੇ ਆਦਮੀ ਇਕੱਠੇ ਹੋਕੇ ਸ਼ੀਂਹ ਨੂੰ ਘੇਰ ਲਿਆਉਦੇ ਹਨ, ਅਤੇ ਹੱਕਦ ਹੱਕਦੇ ਇਕ ਜਾਲ ਵਿਖੇ ਫਾਹ ਲੈਂਦੇ ਹਨ, ਫੇਰ ਬਰਛੀਆਂ ਨਾਲ ਉਸਦਾ ਕੰਮ ਪੂਰਾ


  1. ਸ਼ਤੀਰ।