ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/201

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੬੯ )

ਬਿਰਛਾਂ ਅਤੇ ਹੋਰਨਾਂ ਵਸਤਾਂ ਦੇ, ਨਾਉਂ ਇਕ ਪਰਬਤ ਪੁਰ ਕੁਝ ਹੋਰ ਅਤੇ ਦੂਜੇ ਪਰ ਕੁਝ ਹੋਰ ਹੁੰਦੇ ਹਨ॥
ਇਹ ਅਜੇਹਾ ਸੁੰਦਰ ਬਿਰਛ ਹੈ, ਕਿ ਜੋ ਇਸ ਨੂੰ ਪਰਬਤ ਪੁਰ ਇੱਕ ਵਾਰ ਦੇਖ ਲਏ,ਤਾਂ ਫੇਰ ਕਦੇ ਨਾ ਭੁੱਲੇ, ਲੰਮੀਆਂ ਲੰਮੀਆਂ ਟਾਹਣੀਆਂ ਚੁਫੇਰੇ ਖਿਲਾਰਦ ਹੈ, ਹੇਠਾਂ ਸੰਘਣੀ ਸੰਘਣੀ ਛਾਉਂ ਕਰਦਾ ਹੈ, ਕੇਹਾ ਹੀ ਲੋਹੇ ਵਾਕਰ ਨਿੱਗਰ ਪਰਬਤ ਹੋਏ, ਉਸ ਪਰ ਬੀ ਉੱਗ ਹੀ ਪੈਂਦਾ ਹੈ, ਉਸਦੀਆਂ ਤੰਗ ਤੰਗ ਤ੍ਰੇੜਾਂ ਵਿਖੇ ਤਕੜੀਆਂ ਤਕੜੀਆਂ ਜੜਾਂ ਜਕੜ ਹੀ ਦਿੰਦਾ ਹੈ, ਪਰ ਸੱਚ ਤਾਂ ਇਹ ਹੈ ਕਿ ਪਰਬਤ ਦੇ ਛਾਓਂ ਵਾਲੇ ਪਾਸੇ ਕਿ ਜਿੱਥੇ ਬਿਰਛਾਂ ਦੇ ਵੱਡੇ ਵੱਡੇ ਬਣ ਹੁੰਦੇ ਹਨ, ਮਿੱਟੀ ਨਰਮ ਅਤੇ ਭੋਂ ਗਿੱਲੀ ਹੁੰਦੀ ਹੈ ਉੱਥੇ ਡਾਢਾ ਚੰਗਾ ਖਿੱਲਰਦਾ ਹੈ। ਇਹ ਬਿਰਛ ਵੱਡਾ ਉੱਚਾ ਹੁੰਦਾ ਹੈ, ਦਸਾਂ ਪੰਦਰਾਂ ਫੁੱਟਾਂ ਦਾ ਘੇਰਾ ਹੁੰਦਾ ਕੋਈ ਡੂਢਕੁ ਸੌ ਫੁੱਟ ਦੀ ਉਚਾਈ ਹੁੰਦੀ ਹੈ। ਹੌਲੀ ਹੌਲੀ ਵਧਦਾ ਹੈ, ਜੇ ਕਿਸੇ ਬਿਰਛ ਦਾ ਦਸਾਂ ਫੁੱਟਾਂ ਦਾ ਲਪੇਟ ਹੋਏ, ਤਾਂ ਜਾਣ ਲਓ ਕਿ ਓਹ ਕੋਈ ਦੋ ਸੌ ਬਰਸਾਂ ਦਾ ਹੋਏਗਾ। ਭਲਾ ਤੁਸੀਂ ਪੁੱਛੋਗੇ, ਕਿ ਇਹ ਕਿੱਕੁਰ ਜਾਤਾ? ਇਸ ਦੀ ਪਛਾਨ ਇਹ ਹੈ, ਕਿ ਦਿਆਰ ਦੀ ਗੇਲੀ ਦੇ ਸਿਰੇ ਧਯਾਨ ਨਾਲ ਦੇਖੋ, ਤਾਂ ਉਸ ਪੁਰ ਬਹੁਤ ਸਾਰੀਆਂ