ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/53

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੧ )

ਨਿਰੋਲ[1] ਪਈਆਂ ਦਿਸਦੀਆਂ ਹਨ, ਸਗਵਾਂ ਪੂਰਾ ਹੱਥ ਵਿਦਯਮਾਨ ਹੈ, ਛਾਤੀ ਦੀ ਚਰਬੀ ਉੱਥੇ ਤਕ ਛਾਈ ਹੋਈ ਹੈ, ਅਤੇ ਉੱਸੇ ਦੀ ਖੱਲ ਵਿਖ ਅਰਕ ਅਤੇ ਮੋਢੇ ਦੇ ਜੋੜ ਲੁਕੇ ਹੋਏ ਹੁੰਦੇ ਹਨ। ਇਸਦਿਆਂ ਪਿਛਲੀਆਂ ਖੰਭਾ ਦੇ ਦੋ ਸਿਰ ਪਿਛਲੀ ਵੱਲ ਨੂੰ ਦੇਹ ਦੇ ਨਾਲ ਐਉਂ ਲੱਗੇ ਹੁੰਦੇ ਹਨ, ਜਾਣੋ ਕਿ ਜਾਣੋ ਸਰੀਰ ਦੇ ਟੁਕੜੇ ਦਸਦੇ ਹਨ। ਪੱਟ ਅਤੇ ਲੱਤਾਂ ਬਹੁਤ ਨਿੱਕੀਆਂ ਨਿੱਕੀਆਂ ਹੁੰਦੀਆਂ ਹਨ, ਅਤੇ ਪੈਰ ਅਗਲੇ ਪੰਜੇ ਹੀ ਦੇ ਅਕਾਰ ਦੇ ਹੁੰਦੇ ਹਨ, ਉਸੇ ਤਰ੍ਹਾਂ ਅੰਗੁਲੀਆਂ ਪੁਰ, ਝੱਲੀ ਛਾਈ ਹੋਈ ਹੁੰਦੀ ਹੈ॥
ਇਹ ਕਦੇ ਧਰਤੀ ਪੁਰ ਰਹਿੰਦਾ ਹੈ, ਕਦੇ ਜਲ ਵਿਖੇ, ਪਰ ਥਲ ਪੁਰ ਅਚਰਜ ਕੋਝੀ ਤਰ੍ਹਾਂ ਘਿਸਰਦਾ ਹੋਇਆ ਚਲਦਾ ਹੈ, ਅਤੇ ਇਸਦੇ ਚੋੜੇ ਚੌੜੇ ਝਿੱਲੀ ਵਾਲੇ ਪੰਜੇ ਅਕਾਰਥ ਪ੍ਰਤੀਤ ਹੁੰਦੇ ਹਨ, ਪਰ ਪਾਣੀ ਵਿਖੇ ਚੌੜੇ ਹੋ ਕੇ ਚਾਰ ਤਕੜਿਆਂ ਚੱਪਿਆਂ ਦਾ ਕੰਮ ਦਿੰਦੇ ਹਨ, ਉਨ੍ਹਾਂ ਨਾਲ ਅਤਿ ਹੀ ਤ੍ਰਿੱਖਾ ਅਤੇ ਸੁਖਾਲਾ ਤਰਦਾ ਹੈ। ਜਿਸ ਪ੍ਰਕਾਰ ਦੇ ਸੀਲ ਬਹੁਤੇ ਮਿਲਦੇ ਹਨ,


  1. ਸਾਫ਼।