ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/61

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

( ੪੮ )

ਉਨ੍ਹਾਂ ਪੰਛੀਆਂ ਵਿੱਚੋਂ ਹੈ, ਕਿ ਜੋ ਰਾਤ ਨੂੰ ਨਿਕਲਦੇ ਹਨ, ਉਨ੍ਹਾਂ ਦੀਆਂ ਅੱਖਾਂ ਪਰਮੇਸੁਰ ਨੇ ਅਜੇਹੀਆਂ ਬਣਾਈਆਂ ਹਨ, ਕਿ ਦਿਨ ਦੀ ਤ੍ਰਿੱਖੀ ਲੋ ਕੋਲੋਂ ਧੁੰਦ ਵਿਖੇ ਚੰਗੀ ਤਰ੍ਹਾਂ ਵੇਖਦਾ ਹੈ। ਦੇਖੋ, ਇਸ ਦਾ ਕਾਰਣ ਅਸੀਂ ਤੁਹਾਨੂੰ ਸਮਝਾਉਂਦੇ ਹਾਂ॥
ਲੋ ਦੀਆਂ ਰਿਸਮਾਂ ਨੇਤ੍ਰ ਦੀ ਕਾਕੀ ਵਿਖੇ ਜਾਂਦੀਆਂ ਹਨ, ਉੱਸੇ ਕਰਕੇ ਸਾਨੂੰ ਸਾਰੀਆਂ ਵਸਤਾਂ ਦਸਦੀਆਂ ਹਨ, ਅਤੇ ਚੰਗੀਆਂ ਨਿਰਵੇਰ ਉਸ ਵੇਲੇ ਵਿਖਾਲੀ ਦਿੰਦੀਆਂ ਹਨ, ਕਿ ਕਾਕੀ ਵਿਖੇ ਨਾ ਬਹੁਤ ਘੱਟ ਲੋ ਜਾਏ, ਨਾ ਬਹੁਤ ਵਧੀਕ। ਜੇ ਕਾਕੀ ਸਦਾ ਇੱਕ ਅਵਸਥਾ ਵਿਖੇ ਰਹਿੰਦੀ, ਨਾ ਖਿੱਲਰਦੀ, ਨਾ ਸੁਕੜਦੀ, ਤਾਂ ਸਦਾ ਅਜੇਹਾ ਹੀ ਹੁੰਦਾ, ਕਿ ਜਿੰਨੀ ਲੋ ਨੇਤ੍ਰਾਂ ਲਈ ਲੋੜੀਦੀ ਹੈ, ਯਾਂ ਉਸ ਕੋਲੋਂ ਵੱਧ ਪਹੁੰਚਦੀ ਯਾ ਘੱਟ, ਪਰ ਕਾਕੀ ਅਜੇਹੀ ਬਣੀ ਹੋਈ ਹੈ, ਕਿ ਜਾਂ ਲੋ ਘੱਟ ਹੁੰਦੀ ਹੈ, ਤਾਂ ਖਿੱਲਰ ਜਾਂਦੀ ਹੈ, ਇਸ ਲਈ ਕਿ ਉਸ ਵਿਖੇ ਪਹਿਲੇ ਕੋਲੋਂ ਵੱਧ ਲੋ ਜਾ ਸਕੇ, ਅਤੇ ਜਾਂ ਲੋ ਤ੍ਰਿੱਖੀ ਹੁੰਦੀ ਹੈ, ਤਾਂ ਸੁਕੜ ਜਾਂਦੀ ਹੈ, ਕਿ ਮਰਜਾਦਾ ਤੇ ਵਧੀਕ ਲੋ ਨਾ ਹੋ ਸਕੇ। ਜੇ ਤੁਸੀਂ ਅਜੇਹੇ ਕੋਠੇ ਵਿਖੇ ਬੈਠੇ ਹੋਏ ਹੋ, ਕਿ ਜਿੱਥੇ ਲੋ ਥੋੜੀ ਹੋਏ, ਫੇਰ ਇੱਕੋ ਵਾਰ ਤ੍ਰਿੱਖੀ ਧੁੱਪ ਵਿਖੇ