ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੦ )

ਵਿਖੇ ਨਿਰਦਈਪੁਣੇ ਦਾ ਵਰਤਾਰਾ ਬਹੁਤ ਸਾ, ਬਾਣ ਬੀਰ ਨੈ
ਚਾਹਿਆ ਕਿ ਅਸਲੀ ਵਾਰਸਾਂ ਨੂੰ ਮਾਰ ਸਿੱਟਾਂ, ਤਾਂ ਬੇ ਧੜਕੇ
ਰਾਜ ਕਰਾਂ, ਸੋ ਇੱਕ ਦਿਨ ਬਿਕ੍ਰਮਾਜੀਤ ਦੁਪਹਿਰ ਦੇ ਵੇਲੇ
ਮਹਲ ਵਿੱਚ ਸੁੱਤਾ ਪਿਆ ਸਾ, ਉਸ ਨੂੰ ਜਾ ਕੋਹਿਆ ।।
ਇਸ ਉੱਤੇ ਤਾਂ ਇਹ ਬਲਾ ਪਈ, ਹੁਣ ਉਸ ਦੇ ਪੁਤ੍ਰ
ਕੌਰ ਉਦਯ ਸਿੰਹ ਦੀ ਸੁਣੋ, ਕਿ ਉਹ ਅਤੇ ਉਸਦਾ ਨਿਕਾਂ
ਜੇਹਾ ਕੋਕਾ (ਦਾਈ ਦਾ ਪੁਤ੍ਰ) ਮਹਲ ਵਿਖੇ ਕਿਸੇ ਹੋਰ ਥਾਂ
ਸੁੱਤੇ ਪਏ ਸਨ, ਇੱਕ ਤ੍ਰੀਮਤ ਜੋ ਕੌਰ ਦੀ ਦਾਈ ਅਤੇ ਦੂਜੇ
ਦੀ ਮਾਂ ਸੀ ਆਪਣਿਆਂ ਪਿਆਰਿਆਂ ਬੱਚਿਆਂ ਦੇ ਪਾਹ ਬੈਠੀ
ਸੀ, ਇੱਕ ਪਾੱਸੇ ਮੇਵੇ ਦਾ ਟੋਕਰਾ ਅਤੇ ਕੁਝ ਬਚਿਆਂ ਖੁਚਿਆ
ਭੋਜਨ ਪਿਆ ਸਾ, ਉਸ ਤੇ ਪਰਤੀਤ ਹੁੰਦਾ ਸਾ, ਕਿ ਕੁਝ
ਖਾਕੇ ਦੋਵੇਂ ਅਜੇ ਹੁਣੇ ਸੁੱਤੇ ਹਨ, ਅਚਾਣਕ ਰਾਣੀਆਂ ਦੇ
ਰੋਣ ਪਿੱਟਣ ਦਾ ਚੀਕ ਚਿਹਾੜਾ ਸੁਣਿਆ, ਦਾਈ ਸਮਝ ਗਈ
ਭਈ ਕੋਈ ਡਾਢੀ ਬਲਾ ਆਈ, ਹੱਕੀ ਬੱਕੀ ਹੋਈ ਬੈਠੀ ਸੀ
ਅਤੇ ਕੰਹਦੀ ਸੀ, ਦੇਖੀਏ, ਕੀ ਹੁੰਦਾ ਹੈ, ਐਂਨੇ ਨੂੰ ਇੱਕ ਨੌਕਰ
ਜੂੱਠੇ ਭਾਂਡੇ ਲੈਣ ਆਇਆ, ਉਸ ਕੋਲੋਂ ਪੁੱਛਿਆ, ਸੁੱਖ ਤਾਂ
ਹੈ ? ਬੋਲਿਆ ਸੁੱਖ ਕੇਹੀ ? ਵੈਰੀਆਂ ਨੈ ਰਾਣੇ ਦਾ ਕੰਮ ਪੂਰ
ਕਰ ਦਿੱਤਾ । ਸੁਣਦੀ ਸਾਰ ਦਾਈ ਦੇ ਹੱਥ ਪੈਰ ਫੁੱਲ ਗਏ