ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੬)
ਝਪਟਕੇ ਉਸ ਨੂੰ ਲੈ ਭੱਜਾ, ਵਿਚਾਰਾ ਪਿਉ ਹਾਲ ਪੁਕਾਰ ਕਰ-
ਦਾ ਮਗਰ ਨੱਠਾ, ਪਰ ਅਕਾਰਥ; ਬਘਿਆੜ ਪੁੱੜਾ ਵਾਂਚ ਗਿਆ,
ਬਾਲ ਦਾ ਪਤਾ ਨਾ ਲੱਗਾ !!
ਬਘਿਆੜ, ਲੂੰਬੜੀਆਂ, ਗਿੱਦੜ ਨੁਹਾਰ ਵਿੱਚ ਕੁੱਤੇ ਨਾਲ
ਬਹੁਤ ਮਿਲਦੇ ਗਿਲਦੇ ਹਨ। ਇਸ ਨੁਹਾਰ ਦੇ ਜੰਤੂ ਮਾਸ
ਖਾਂਦੇ ਹਨ, ਸਬਨਾਂ ਦੇ ਦੰਦ ਗਿਣਤੀ ਅਤੇ ਬਣਾਉ ਵਿੱਚ ਇੱਕੋ
ਜਿਹੇ ਹੁੰਦੇ ਹਨ। ਬਿੱਲੀ, ਸ਼ੇਰ ਆਦਿਕਾਂ ਦੀ ਤਰਾਂ ਪੱਬਾਂ ਪੁਰ
ਚਲਦੀ ਹੈ, ਪਰ ਨਹੁੰ ਅਜੇਹੇ ਤਿੱਖੇ ਨਹੀਂ ਹੁੰਦੇ, ਨਾ ਉਨ੍ਹਾਂ
ਵਾਕਰ ਅੰਦਰ ਖਿੰਜ ਸਕਦੀ ਹੈ ॥
ਸਹਿਆ॥
ਤੁਸੀਂ ਪੈਲੀਆਂ ਯਾ ਜੰਗਲ ਵਿਖੇ ਚਲੇ ਜਾਂਦੇ ਹੋ, ਤਾਂ ਇਧਿਰ
ਉਧਿਰ ਕਿਤੇ ਝਾੜੀਆਂ ਜੇਹੀਆਂ ਵਿਖਾਲੀ ਦਿੰਦੀਆਂ ਹਨ
ਕਿਤੇ ਡੂੰਗੀਆਂ ਵਿਖਾਲੀ ਦਿੰਦੀਆਂ ਹਨ, ਇਨਾਂ ਹੀ ਵੱਚੋਂ ਇੱਕ
ਨਿੱਕੀ ਜਿਹੀ ਵਸਤੁ ਪੈਰਾਂ ਦੇ ਵਿਚਦੀ ਨਿੱਕਲ ਭੱਜਦੀ ਹੈ
ਘਸਮੈਲਾ ਰੰਗ ਹੁੰਦਾ ਹੈ, ਅਤੇ ਇਸ ਵੇਗ ਨਾਲ ਜਾਂਦੀ ਹੈ
ਕਿ ਤੁਸੀ ਦੇਖਦੇ ਹੀ ਰਹਿ ਜਾਂਦੇ ਹੋ; ਇਹੋ ਸਹਿਆ ਹੈ। ਜਿਸ ਝਾ
ਵਿੱਚੋਂ ਨਿੱਕਲਦਾ ਹੈ, ਉੱਥੇ ਜਾਕੇ ਵੇਖੋ, ਤਾਂ ਕਿਤੇ ਨਾ ਕਿਤੇ '