ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/27

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ(੨੬)

ਚਾਮਚੜਿਕ ਯਾ ਚਾਮਚਿੱਟ।।

ਦੋਵੇਂ ਪੁੜ ਮਿਲਦਿਆਂ, ਜਾਂ ਦੀਵੇ ਜਗਦੇ ਹਨ, ਤਾਂ ਇੱਕ
ਹੋਰ ਹੀ ਸੂਰਤ ਦਾ ਜਨੌਰ, ਸਾਡਿਆਂ ਸਿਰਾਂ ਉੱਪਰਦੀ ਉਡਦਾ
ਹੋਇਆ ਜਾਂਦਾ ਹੈ, ਵਡੀ ਛੇਤੀ ਨਾਲ, ਪਰ ਚੁਪਚੁਪਤਾ
ਅਜੇਹਾ ਹੌਲਾ ਫੁੱਲ, ਕਿ ਜਿੰਉ ਕੋਈ ਪੜਛਾਵਾਂ ਨਿੱਕਲ ਜਾਏ।
ਤੁਸੀਂ ਜਾਣਦੇ ਹੋ ? ਚਾਮਚਿੱਟ ਇਹੀਓ ਹੈ, ਭਾਵੇਂ ਇਹ ਉਡਦੀ
ਹੈ, ਪਰ ਅਸਲੋਂ ਪੰਖੇਰੂਆਂ ਵਿੱਚੋਂ ਨਹੀਂ, ਆਂਡੇ ਨਹੀਂ ਦਿੰਦਾ।
ਚਾਰਪਾਯਾ ਜੰਤੂ ਹੈ, ਬੱਚਿਆਂ ਨੂੰ ਮੰਮਿਆਂ ਨਾਲ ਦੁੱਧ ਚੁੰਘਾਉਂ
ਦਾ ਹੈ। ਪਿੰਡਾ ਤਾਂ ਦੇਖੋ, ਜਿਹੀ ਚੂਹੀ, ਕੂਲੀ ਕੂਲੀ ਭੂਰੀ ਲੂਈ
ਗੋਲ ਗੋਲ ਲੰਮੇ ਕੰਨ। ਤੁਸੀਂ ਕਦੇ ਧਯਾਨ ਕਰਕੇ ਵੇਖਣਾ
ਕਿ ਇਸ ਦੀਆਂ ਭੁਜਾਂ ਵਿਖੇ ਖੰਭ ਨਹੀਂ, ਪਰ ਚੀਕੁਣੀ ਕਾਲੀ
ਝਿੱਲੀ ਹੈ, ਜੋ ਅਗਲਿਆਂ ਪੰਜਿਆਂ ਤੋਂ ਲੈ ਪਿਛਲਿਆਂ ਪੰਜਿਆਂ
ਤਕ ਛਾਈ ਹੋਈ ਹੈ, ਜਿੱਕੁਰ ਤੁਸੀਂ ਗੁੱਡੀ ਉਡਾਉਂਦੇ ਹੋ, ਅਤੇ
ਉਸ ਦੀਆਂ ਕਾਂਪਾਂ ਪੁਰ ਕਾਗਜ ਮੜ੍ਹਿਆ ਹੁੰਦਾ ਹੈ, ਉਸੇ ਤਰ
ਇਸ ਪੁਰ ਝਿਲੀ ਮੜ੍ਹੀ ਹੈ, ਇਹੀ ਇਸਨੂੰ ਖੰਬਾਂ ਦਾ ਕੰਮ ਦਿੰਦੀ
ਹੈ। ਭਾਵੇਂ ਇਸਦੇ ਪਾਸ ਉਡਣ ਲਈ ਐੱਨਾ ਬਲੇਵਾ ਹੈ, ਅਤੇ
ਤੁਸੀਂ ਬੀ ਰੋਜ ਦੇਖਦੇ ਹੋ, ਕਿ ਅਕਾਸ ਵਿਖੇ ਹਜਾਰਾਂ ਚੱਕ