ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੮)

ਅਤੇ ਲਮਕ ਰੰਹਦੀ ਹੈ ॥
ਕਿਤੇ ਤੁਸੀਂ ਪੁੱਛੋਗੇ, ਕਿ ਅਨੇਰੇ ਵਿੱਚ ਕਿੱਕੁਰ ਦੇਖਦੀ ਹੈ ।
ਕਾਰਣ ਇਹ ਹੈ, ਕਿ ਇਸ ਦੇ ਨੇੜ ਬੀ ਅਜੇਹੇ ਹਨ, ਕਿ ਜੇ
ਬਿੱਲੀ ਦੇ, ਪਰ ਐਂਨਾ ਭੇਦ ਹੈ, ਕਿ ਬਹੁਤੀ ਲੋਇ ਵਿਖੇ ਘਾ
ਬਰ ਜਾਂਦੀ ਹੈ, ਇਸੇ ਕਰਕੇ ਟੱਕਰ ਖਾਂਦੀ ਹੈ। ਪਰ ਜਾਂ ਚੌਕਸੀ
ਨਾਲ ਉਡਦੀ ਹੈ, ਤਾਂ ਉਹੋ ਝਿੱਲੀ, ਜੋ ਖੰਬਾਂ ਦਾ ਕੰਮ ਦਿੰਦੀ ਹੈ
ਇਸਦਾ ਆਗੂ ਬਣਦੀ ਹੈ, ਅਰਥਾਤ ਉਸਦੀ ਸਹਾਇਤਾ
ਨਾਲ ਆਸ ਪਾਸ ਦੀਆਂ ਵਸਤਾਂ ਦਾ ਹਾਲ ਇਸਨੂੰ ਮਲੂਮ ਹੋ
ਜਾਂਦਾ ਹੈ, ਇਸ ਤੇ ਛੁੱਟ ਇੱਕ ਹੋਰ ਗੱਲ ਬੀ ਹੈ, ਉਹੋ ਮਹੀਨੇ
ਝਿੱਲੀ ਜੋ ਇਸ ਦਿਆਂ ਹੱਥਾਂ ਤੇ ਲੈ ਪੈਰਾਂ ਤਕ ਮੜ੍ਹੀ ਹੁੰਦੀ ਹੈ,
ਅਤੇ ਪੰਖਾਂ ਦਾ ਕੰਮ ਦਿੰਦੀ ਹੈ, ਉਹ ਵੀ ਇਸਨੂੰ ਹਰ ਬਾਤ ਦੀ
ਖਬਰ ਦਿੰਦੀ ਹੈ, ਅਤੇ ਉਸ ਨਾਲ ਹਰ ਵਸਤੁਦਾ ਹਾਲ ਮਲੂਮ
ਕਰ ਲੈਂਦੀ ਹੈ। ਤੁਸੀਂ ਕਹੋਗੇ, ਕਿ ਖੰਬਾਂ ਨਾਲ ਤਾਂ ਵਸਤੂ ਨੂੰ
ਤਦੇ ਮਲੂਮ ਕਰਾਂਗੇ, ਕਿ ਜਦ ਖੰਥਾਂ ਨਾਲ ਲੱਗੇ, ਜਦ ਟੱਕਰ
ਲੱਗ ਗਈ, ਤਾਂ ਫੇਰ ਮਲੂਮ ਹੋਣ ਦਾ ਕੀ ਗੁਣ ਹੈ ? ਪਰ
ਇਹੋ ਤਮਾਸ਼ੇ ਦੀ ਗੱਲ ਹੈ, ਕਿ ਇਸ ਨਾਲ ਛੂਹਣ ਤੇ ਬਿਨਾਂ
ਬੀ ਵਸਤੁ ਮਲੂਮ ਹੋ ਜਾਂਦੀ ਹੈ, ਅਰਥਾਤ ਜਦ ਉਹ ਉੱਡਣ
ਲਈ ਵਾਉਂ ਵਿਖੇ ਪੰਖ ਮਾਰਦੀ ਹੈ, ਜੇ ਕੋਈ ਛੋਟੀ ਤੇ ਛੋਟੀ