(੨)
ਵਸਤਾਂ ਸਾਨੂੰ ਦਿੰਦੀ ਰੰਹਦੀ ਹੈ । ਜਿਸ ਜਾਨਵਰ ਤੇ ਐਂਨੇ ਲਾਭ
ਹੋਣ, ਤਾਂ ਚਾਹੀਦਾ ਹੈ, ਕਿ ਅਸੀਂ ਬੀ ਚੰਗੀ ਤਰਾਂ ਉਸ ਦੀ ਟਹਲ
ਕਰੀਏ । ਪਹਲੋਂ ਤਾਂ ਸਾਨੂੰ ਦੁੱਧ ਦਿੰਦੀ ਹੈ, ਮਿੱਠਾ ਮਿੱਠਾ, ਸੱਜਰਾ
ਸੱਜਰਾ, ਕੇਹੜਾ ਮੁੰਡਾ ਯਾ ਕੁੜੀ ਹੋਇਗੀ, ਕਿ ਕਟੋਰਾ ਭਰਿਆ
ਹੋਏ,ਅਤੇ ਉਸਦਾ ਜੀ ਨਾ ਚਾਹੇ। ਮਲਾਈ, ਰਬੜੀ, ਖੋਆ, ਦਹੀਂ,
ਮੱਖਣ, ਘਿਉ, ਛਾਹ, ਅਤੇ ਲੱਸੀ ਦਿੰਦੀ ਹੈ । ਏਹ ਪਦਾਰਥ ਨਾ
ਹੁੰਦੇ, ਤਾਂ ਸਾਡੇ ਖਾਣੇ ਪੀਣੇ ਕੇਹੇ ਰੁੱਖੇ ਰੰਹਦੇ ! ਮਲਾਈ, ਖੋਆ,
ਯਾ ਘੇਉ ਨਾ ਹੁੰਦਾ ਤਾਂ ਬਹੁਤੀਆਂ ਸੁਆਦ ਦਾਰ ਮਿਠਿਆ-
ਈਆਂ ਨਸੀਬ ਬੀ ਨਾ ਹੁੰਦੀਆਂ । ਬਲਦ ਹਲ ਵਾਹੁੰਦੇ ਹਨ,
ਬੋਝ ਚਾਉਂਦੇ ਹਨ, ਗੱਡੇ ਖਿੰਜਦੇ ਹਨ, ਹਲਟ, ਚਰਸੇ, ਅਤੇ
ਕੋਲੂ ਵਿਖੇ ਵਗਦੇ ਹਨ। ਗੋਹੇ ਨਾਲ ਕੱਚਿਆਂ ਘਰਾਂ ਨੂੰ ਲਿੰਬਦੇ
ਹਨ, ਪਾਥੀਆਂ ਪੱਥਦੇ ਹਨ, ਜਿਨਾਂ ਵਿਚਾਰਿਆਂ ਨੂੰ ਲੱਕੜੀਆਂ
ਫੁਕਨ ਦੀ ਸਮਰਥ ਨਹੀਂ, ਓਹ ਇਨਾਂ ਹੀ ਨੂੰ ਫੂਕਦੇ ਹਨ
ਹਿੰਦੂ ਚੱਕਾ ਪਾਉਂਦੇ ਹਨ।।
ਮਰਨ ਤੇ ਮਗਰੋਂ ਇਸ ਦੀ ਦੇਹ ਦੇ ਬਹੁਤ ਸਾਰੇ ਅੰਸ ਕੰਮ
ਆਉਂਦੇ ਹਨ । ਖੱਲ ਤੇ ਘੋੜਿਆਂ ਦੇ ਸਾਜ, ਬੱਘੀ ਦਾ ਸਮਿਆਂ
ਕਾਠੀਆਂ, ਕੋਟੜੇ, ਪੁਰਾਣੀਆਂ, ਲਗਾਮਾਂ ਅਤੇ ਹੋਰ ਬਹੁਤੀਆਂ
ਵਸਤਾਂ ਬਣਦੀਆਂ ਹਨ। ਸਿੰਡਾਂ ਦੀਆਂ ਕੰਘੀਆਂ, ਚਾ ਉੱਚ