ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩)

ਛੁਰੀਆਂ ਦੇ ਮੁੱਠੇ, ਪੱਠਿਆਂ ਅਤੇ ਆਂਦਰਾਂ ਆਦਿਕਾਂ ਦਾ
ਸਰੇਸ ਬਣਦਾ ਹੈ ।।
ਗਾਈਂ ਰੋਜ਼ ਦੋ ਵੇਲੇ ਦੁੱਧ ਦਿੰਦੀ ਹੈ, ਸਵੇਰ ਨੂੰ, ਅਤੇ
ਸੰਧਯਾ ਵੇਲੇ । ਦੁੱਧ ਨੂੰ ਮਿੱਟੀ ਦਿਆਂ ਭਾਂਡਿਆਂ ਵਿੱਚ ਉਬਾਲਾ
ਦੇਕੇ ਰੱਖ ਛੱਡਦੇ ਹਨ, ਫੇਰ ਉਸਤੇ ਜੋ ਚਾਹੁੰਦੇ ਹਨ ਬਣਾਉਂਦੇ
ਹਨ। ਮੱਖਣ ਕੱਢਣਾ ਹੋਏ ਤਾਂ ਰਤੀਕੁ ਦਹੀਂ ਦਾ ਜਾਗ ਲਾਕੇ
ਕੱਜ ਛੱਡਦੇ ਹਨ, ਉਹੋ ਜੰਮਕੇ ਦਹੀਂ ਹੋ ਜਾਂਦਾ ਹੈ, ਫੇਰ ਇੱਕ
ਮਿੱਟੀ ਦੇ ਭਾਂਡੇ ਵਿੱਚ ਪਾਕੇ ਉਸ ਨੂੰ ਮਧਾਣੀ ਨਾਲ ਰਿੜਕਦੇ
ਹਨ; ਥੋਡੇ ਚਿਰ ਵਿੱਚ ਮੱਖਣ ਵੱਖਰਾ ਹੋ ਜਾਂਦਾ ਹੈ ਛਾਹ ਛਾਹ
ਵੱਖਰੀ; ਕਈਆਂ ਦੇਸਾਂ ਵਿੱਚ ਹੋਰ ਹੋਰ ਤਰਾਂ ਬੀ ਮੱਖਣ
ਕੱਢਦੇ ਹਨ, ਪਰ ਰਿੜਕਦੇ ਸਾਰੇ ਹਨ॥
ਗਾਈਂ ਬਾਹਲਾ ਘਾ ਅਤੇ ਨੀਰਾ ਖਾਂਦੀ ਹੈ, ਵੰਡ ਅਤੇ ਖਲ
ਬੀ ਦਿੰਦੇ ਹਨ, ਉਸ ਤੇ ਦੁੱਧ ਵਧਦਾ ਹੈ । ਪਾਸ ਯਾ ਕਿਸੇ ਜਾਨ-
ਦਾਰ ਨੂੰ ਨਹੀਂ ਖਾਂਦੀ। ਗਾਈਂ ਦੀ ਸੂਰਤ ਅਤੇ ਉਸ ਦੇ ਡੀਲ
ਡੌਲ ਨੂੰ ਸਬ ਸਿਆਣਦੇ ਹਨ। ਪਰ ਇਹ ਬਹੁਤਿਆਂ ਨੂੰ ਮਲੂਮ
ਨਹੀਂ ਕਿ ਜੋ ਜਾਨਵਰ ਉਗਾਲੀ ਕਰਦੇ ਹਨ, ਉਨਾਂ ਦਾ ਉਦਰ
ਕਿਸੇ ਹੋਰ ਹੀ ਤਰਾਂ ਦਾ ਹੁੰਦਾ ਹੈ, ਉਸ ਵਿੱਚ ਚਾਰ ਖ਼ਾਨੇ ਹੁੰਦੇ
ਹਨ, ਹਰ ਇੱਕ ਵੱਖੋ ਵੱਖਰਾ ਕੰਮ ਦਿੰਦਾ ਹੈ । ਇਸ ਨੂੰ ਉਗਾਲੀ