ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/47

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੬ )

ਇਨਾਂ ਸਭਨਾਂ ਨੂੰ ਅਸੀਂ ਦੰਦਾਣਾ ਚੁੰਝੇ ਕਹਾਂਗੇ, ਹਿੰਦੁਸਤਾਨੀ
ਬੁਲਬੁਲ, ਅਰਥਾਤ ਗੁਲਦੁਮ, ਕਸਤੂਰਾ, ਪੂਦਨਾ, ਮਮੋਲਾ,
ਸਾਮਾ, ਪਿੱਦਾ, ਝਾਂਪੁਲ, ਯਾ ਕਾਲਕਿਲਿੱਚੀ ਸਾਰੇ ਇਸੇ ਪ੍ਰਕਾਰ
ਦੇ ਜਨੌਰ ਹਨ।

ਸਲਾਰਾ ਯਾ ਅਬਾਬੀਲ॥

ਸਿਆਲ ਆ ਪਹੁੰਚਿਆ, ਦੇਖੋ ਸਾਮ੍ਹਣੇ ਅਬਾਬੀਲ ਉੱਡਦੇ
ਫਿਰਦੇ ਹਨ, ਕੇਹਾ ਤਾਣਾ ਬਾਣਾ ਜਿਹਾ ਤਣਦੇ ਹਨ ! ਇਨ੍ਹਾਂ
ਨੂੰ ਵੇਖਕੇ ਚਾਮਚਿੱਟੀ ਦੀ ਉਡਾਰੀ ਚੇਤੇ ਆਉਂਦੀ ਹੈ। ਇਹ
ਮੱਖੀਆਂ ਮੱਛਰ ਅਤੇ ਪਤੰਗਿਆਂ ਦਾ ਸ਼ਿਕਾਰ ਕਰਦੇ ਹਨ,
ਇਨਾਂ ਦਾ ਵੱਡਾ ਜਿਹਾ ਮੂੰਹ ਇਸ ਕੰਮ ਲਈ ਬਹੁਤ ਚੰਗਾ ਹੈ ।
ਅਜੇਹੇ ਪਤੰਗੇ ਬਹੁਤ ਘੱਟ ਹਨ, ਕਿ ਅਬਾਬੀਲ ਜੇਹੇ
ਜਨੌਰ ਤੇ ਬਚ ਨਿੱਕਲਣ, ਜਿਸਦੀ ਉਡਾਰੀ ਵਿੱਚ ਪ੍ਰਲਯ ਦੀ
ਝਪਟ ਹੈ। ਦੇਖੋ ਤਾਂ ਸਹੀ, ਕੇਹਾ ਛੋਟਾ ਜੇਹਾ ਸਰੀਰ ਹੈ,ਅਤੇ
ਉਸ ਪੁਰ ਕੇਹੇ ਵੱਡੇ ਵੱਡੇ ਖੰਭ ਹਨ, ਤਾਹੀਓਂ ਅਜੇਹੀ ਤਿੱਖੀ
ਉਡਦੀ ਹੈ। ਇਸਦੀ ਲੰਮੀ ਅਤੇ ਦੋਟਹਣੀ ਪੂਛ ਦੀ ਵੱਲ
ਬੀ ਵੇਂਹਦੇ ਹੋ, ਇਸੇ ਦੇ ਬਲ ਉਡਣ ਵਿਖੇ ਹੇਰ ਫੇਰ ਖਾਂਦਾ ਹੈ
ਇਹ ਸੁੰਹਣਾ ਬੀ ਹੈ, ਇਸਦੀ ਸੁਰਮਈ ਪਿੱਠ ਚਮਕਦੀ ਕੇਹ