(੪੭)
ਸੁੰਦਰ ਪਰਤੀਤ ਹੁੰਦੀ ਹੈ, ਗਲ ਦੀ ਲਾੱਲੀ, ਹੇਠਲੇ ਧੜ
ਦੀ ਕਾਲਖ, ਚਿਟਿਆਈ ਅਤੇ ਲਾੱਲੀ ਲੋ ਵਿਖੇ ਕੇਹੀ ਚਮਕ
ਦਮਕ ਵਿਖਾਉਂਦੀ ਹੈ। ਪੈਰ ਨਿੱਕੇ ਨਿੱਕੇ ਜੇਹੇ ਹਨ, ਬਹੁਤ
ਘੱਟ ਕੰਮ ਆਉਂਦੇ ਹਨ, ਕਿੰਉਕਿ ਉਡਦੀ ਰੰਹਦੀ ਹੈ। ਇਸ
ਦੇ ਸਰੀਰ ਵੱਲ ਧਯਾਨ ਕਰੋ, ਤਾਂ ਸਿਰ ਬੀ ਨਿੱਕਾ ਹੈ, ਹਾਂ ਤਦੇ
ਹਿੰਦੁਸਤਾਨ ਵਿਖੇ ਬਾਜੇ ਥਾਂ ਇਸਨੂੰ ਬੇਸਿਰਾ ਜਨੌਰ ਕੰਹਦੇ
ਹਨ ।।
ਹਿੰਦੁਸਤਾਨ ਵਿਖੇ ਇਹ ਸਾਰਾ ਬਰਸ ਨਹੀਂ ਰੰਹਦਾ, ਨਾ
ਬਹੁਤ ਗਰਮੀ ਇਸਨੂੰ ਸੁਖਾਉਂਦੀ ਹੈ, ਨਾ ਬਹੁਤ ਸਰਦੀ,
ਇੱਥੇ ਸੋਹੇ ਦਾ ਤਾਉ ਹੁੰਦਾ ਹੈ, ਤਾਂ ਠੰਡਿਆਂ ਦੇਸਾਂ ਨੂੰ ਚਲਿਆ
ਜਾਂਦਾ ਹੈ, ਉੱਥੇ ਠੰਡ ਪੈਂਦੀ ਹੈ, ਤਾਂ ਮੁੜ ਇੱਥੇ ਹੀ ਚਲਿਆ
ਆਉਂਦਾ ਹੈ। ਪਰ ਇੱਕ ਪ੍ਰਕਾਰ ਦਾ ਸਲਾਰਾ ਤਾਂ ਥੋੜਿਆਂ ਹੀ
ਦਿਨਾਂ ਲਈ ਜਾਂਦਾ ਹੈ, ਸਾਰਾ ਸਾਲ ਇੱਥੇ ਹੀ ਰੰਹਦਾ ਹੈ।
ਉਨਾਲ ਨਿੱਕਲੇ, ਬਰਸਾਤ ਆਉਂਦੇ ਟੋਲੀਆਂ ਦੀਆਂ ਟੋਲੀਆਂ
ਇਕੱਠੇ ਹੋਕੇ ਅਕਾਸ ਵਿਖੇ ਉਡਦੇ ਹਨ, ਰੋਲਾ ਮਚਾਉਂਦੇ ਹਨ,
ਹਿੰਦੁਸਤਾਨ ਦੀਆਂ ਤ੍ਰੀਮਤਾਂ ਕੰਹਦੀਆਂ ਹਨ, ਕਿ ਵੇਖੋ, ਮੀਂਹ
ਵੱਸੇਗਾ, ਅਬਾਬੀਲ ਝੁਰਮਟ ਪਾਉਂਦੇ ਹਨ। ਮਸੀਤਾਂ, ਮੰਦਿਰਾਂ
ਅਤੇ ਪੁਰਾਣਿਆਂ ਘਰਾਂ ਦਿਆਂ ਛੱਜਿਆਂ ਵਿਖੇ ਘਰ ਬਣਾਉਂਦੇ