ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੧)

ਮਾਂ ਸੱਪਾਂ ਕੋਲੋਂ ਵਧੀਕ ਬਿਖ ਵਾਲੇ ਹੁੰਦੇ ਹਨ। ਅਤੇ ਹਿੰਦੁ-
ਸਤਾਨ ਦੇ ਬਿਖਰੇ ਸੱਪ ਸਿਆਲ ਕੋਲੋਂ ਉਨਾਲ ਵਿਖੇ ਡਾਢੀ
ਹੋ ਜਾਂਦੇ ਹਨ । ਸੱਪ ਇੱਕ ਸੁਸਤ ਜਨੌਰ ਹੈ, ਜਦ ਤਕ
ਨੂੰ ਕੋਈ ਨਾ ਛੇੜੇ, ਯਾ ਅਚਾਣਕ ਉਸ ਪੁਰ ਪੈਰ ਨਾ ਆ
ਏ, ਘੱਟ ਵੱਢਦਾ ਹੈ । ਇਨ੍ਹਾਂ ਦੀ *ਪਸੁਬ੍ਰਿਤਿ ਨੈ ਪਹਲੋਂ
ਹੀ ਦੱਸਿਆ ਹੈ, ਕਿ ਨੱਸ ਜਾਣਾ ਬਹੁਤ ਚੰਗਾ ਹੈ । ਇਹ
ਭੁੱਖ ਦੇ ਚੰਗੇ ਭਾਗ ਹਨ, ਕਿਉਕਿ ਜੇਹਾ ਉਹ ਬਿਖਵਾਲਾ
ਹੈ, ਤੇਹਾ ਹੀ ਦਲੇਰ ਅਤੇ ਤਿੱਖਾ ਹੁੰਦਾ, ਤਾਂ ਵਡਾ ਹੀ ਭਾਰਾ
ਸਾ॥
ਇਸ ਦੇਸ ਵਿਖੇ ਇੱਕ ਅਜੇਹੀ ਜਾਤਿ ਹੈ, ਜੋ ਕੰਹਦੇ ਹਨ,
ਅਸੀਂ ਸੱਪਾਂ ਦੇ ਮੰਤ੍ਰ ਜਾਣਦੇ ਹਾਂ, ਓਹ ਪ੍ਰਤਿਗਯਾ ਕਰਦੇ
ਕਿ ਮੰਤ੍ਰਾਂ ਦੇ ਬਲ ਨਾਲ ਅਸੀਂ ਬਿਖਵਾਲਿਆਂ ਸੱਪਾਂ
ਵਰਮੀਆਂ ਵਿੱਚੋਂ ਕੱਢ ਲੈਂਦੇ ਹਾਂ, ਉਨਾਂ ਨੂੰ ਛੇੜਦੇ ਹਾਂ,
ਨਾਲ ਖੇਲਦੇ ਹਾਂ, ਉਹ ਰਤੀ ਨਹੀਂ ਵੱਢਦੇ। ਸੱਚ ਤਾਂ
ਹੈ, ਕਿ ਜਿਨਾਂ ਸੱਪਾਂ ਨਾਲ ਏਹ ਖੇਲਦੇ ਹਨ, ਓਹ
ਝੇ ਹੋਏ ਹੁੰਦੇ ਹਨ, ਉਨਾਂ ਦੀਆਂ ਬਿਖ ਭਰੀਆਂ ਦਾੜ੍ਹਾਂ
ਸਿੱਟਦੇ ਹਨ, ਇਸ ਲਈ ਕੁਝ ਵਿਗਾੜ ਨਹੀਂ
ਸਕਦੇ ॥