ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/82

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


(੭੯)

ਕੰਹਦੇ ਹਨ, ਸੰਘ ਵਿੱਚ ਗਰਮੀ ਨਾਲ ਜੋ ਸੋਜ ਪੈ ਜਾਂਦੀ ਹੈ,
ਉਸਨੂੰ ਗੁਣ ਕਰਦਾ ਹੈ ॥
ਤੂਤ ਦੇ ਬਿਰਛ ਕਈਆਂ ਭਾਂਤਾਂ ਦੇ ਹੁੰਦੇ ਹਨ, ਬਾਹਲਿਆਂ
ਬਰਛਾਂ ਦਿਆਂ ਛਿੱਲੜਾਂ ਵਿਖੇ ਇੱਕ ਪੱਕੀ ਤਾਰ ਹੁੰਦੀ ਹੈ, ਉਸ
ਨਾਲ ਕਾਗਦ ਅਤੇ ਰੱਸੀਆਂ ਬਣਦੀਆਂ ਹਨ, ਕਈ ਥਾਂ ਇਸ
ਦੀਆਂ ਜੜ੍ਹਾਂ ਨਾਲ ਲੀੜਾ ਰੱਤਾ ਰੰਗਿਆ ਜਾਂਦਾ ਹੈ, ਮਹੀਨ
ਮਹੀਨ ਟਾਹਣੀਆਂ ਨਾਲ ਟੋਕਰੇ, ਟੋਕਰੀਆਂ, ਛਾਬੇ, ਚੰਗੇਰਾਂ
ਬਣਾਉਂਦੇ ਹਨ। ਇਸ ਦੀ ਲੱਕੜ ਪੀਲੇ ਰੰਗ ਦੀ ਹੁੰਦੀ ਹੈ,
ਮਤੇ ਵਡੀ ਨਿੱਗਰ, ਬਾਹਲੀ ਘਰਾਂ ਦੇ ਕੰਮ ਆਉਂਦੀ ਹੈ, ਡੋਂ
ਡੀਆਂ, ਛਕੜਿਆਂ ਦੀਆਂ ਛੜਾਂ, ਮੰਜੀਆਂ ਦੇ ਪਾਵੇ ਬਣਾਉਂਦੇ
ਅਤੇ ਹੋਰ ਪੱਕੀਆਂ ਵਸਤਾਂ ਬੀ ਬਣਦੀਆਂ ਹਨ, ਤੂਤ
ਤੇ ਇਹ ਵਡਾ ਗੁਣ ਹੈ, ਕਿ ਉਸ ਦੀ ਕੋਈ ਵਸਤੁ ਨਿਕੰਮੀ
ਹੀਂ, ਜੜ੍ਹ , ਲੱਕੜ, ਛਿੱਲ, ਟਾਹਣੀਆਂ, ਪੱਤੇ, ਫਲ, ਸੱਥੇ
ਆਉਂਦੇ ਹਨ॥

ਚੰਬੇਲੀ ।।

ਚੱਲੋ, ਬਾਗ ਦੀ ਸੈਲ ਕਰੀਏ, ਸੰਧਯਾ ਦੀ ਠੰਡੀ ਠੰਡੀ ਵਾਉ
ਖੀਏ। ਵਡੀ ਮੌਜ ਦਾ ਸਮਯ ਹੈ, ਸੂਰਜ ਅਸਤ ਹੋ ਰਿਹਾ ਹੈ,