ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੨)


ਦੇਸ ਵਿੱਚ ਆਉਂਦੀਆਂ ਹਨ। ਰੇਲ ਨਾ ਹੁੰਦੀ, ਤਾਂ ਸਾਨੂੰ ਇਹ ਚੀਜ਼ਾਂ ਕਿੱਥੋਂ ਲਭਦੀਆਂ?

ਸਾਰੇ ਪੰਜਾਬ ਵਿੱਚ ਰੇਲ ਦੀਆਂ ਅਨਗਿਣਤ ਸੜਕਾਂ ਬਣ ਗਈਆਂ ਹਨ ਜੀਕਣ ਰੇਲ ਦਾ ਜਾਲ ਪਿਆ ਵਿਛਦਾ ਹੈ॥

(੬) ਸ਼ੇਰ ਅਤੇ ਬੱਕਰੀ ਦੀ ਕਹਾਣੀ॥

ਇਕ ਵਾਰੀ ਉਨ੍ਹਾਲ ਵਿੱਚ ਗਰਮੀ ਦੇ ਮਾਰੇ ਸਭ ਚੀਜ਼ਾਂ ਜੋ ਕੁਮਲਾ ਗਈਆਂ, ਤਾਂ ਇਕ ਸ਼ੇਰ ਅਤੇ ਬੱਕਰੀ ਇੱਕੋ ਖੂਹ ਉੱਤੇ ਇਕ ਵਾਰ ਹੀ ਪਾਣੀ ਪੀਣ ਲਈ, ਆਣ ਅਕੱਠੇ ਹੋਏ ਅਤੇ ਝੱਟ ਕਰਦੇ ਇਸ ਗੱਲ ਪਰ ਆਪੋ ਵਿੱਚ ਲੜ ਪਏ, ਜੋ ਪਹਿਲੇ ਕੌਣ, ਪਾਣੀ, ਪੀਵੇ ਅਤੇ ਐਡੇ ਜੋਰ ਨਾਲ ਲੜੇ, ਜਾਣੀਦਾ ਮਰਨ ਤੀਕਣ ਲੜਾਈ ਕਰਨਗੇ॥

ਪਰ ਲੜਾਈ ਕਰਦੇ ਕਰਦੇ ਪਲਕੁ ਸਾਹ ਕੱਢਣ ਜੋ ਠਹਿਰੇ ਤਾਂ ਆਪਣੇ ਸਿਰ ਉੱਤੋਂ ਉਨ੍ਹਾਂ ਇੱਲਾਂ ਦੀਆਂ ਡਾਰਾਂ ਭਵਾਲੀ ਲੈਂਦੀਆਂ ਡਿੱਠੀਆਂ, ਜੋ ਉਡੀਕਦੀਆਂ ਸਨ, ਭਈ ਕਦ ਇਨ੍ਹਾਂ ਵਿੱਚੋਂ ਇੱਕ ਨ ਇੱਕ ਨੂੰ ਅਸੀਂ ਖਾਵੀਏ। ਇਹ ਵੇਖਕੇ ਉਨ੍ਹਾਂ ਦੋਹਾਂ ਆਪੋ ਵਿੱਚ ਸੁਲ੍ਹਾ ਕਰ ਲਈ ਅਤੇ ਆਖਿਆ, ਭਈ ਇੱਲਾਂ