ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੭)


ਬੇਬੇ---ਪੁਤ੍ਰ ! ਤੂੰ ਸਿਆਣਾ ਹੋਕੇ ਮੂਰਖਾਂ ਦੀਆਂ
ਗੱਲਾਂ ਕਿਉਂ ਕਰਦਾ ਹੈਂ? ਕੋਈ
ਗਰੀਬਾਂ ਨੂੰ ਹੀ ਰਸੋਈ ਦੀ ਜਾਚ ਸਿੱਖਣੀ
ਚਾਹੀਦੀ ਹੈ ਤੇ ਅਮੀਰਾਂ ਨੂੰ ਨਹੀਂ?
ਅਮੀਰਾਂ ਨੂੰ ਤਾਂ ਸਗੋਂ ਇਸ ਦੀ ਵਧੇਰੀ
ਲੋੜ ਹੈ,ਕਿਉਂ ਜੋ ਉਨ੍ਹਾਂ ਦੇ ਨਿੱਤ ਆਇਆ
ਗਿਆ ਰਹਿੰਦਾ ਹੈ ਅਰ ਚੰਗੇ ਚੰਗੇਰਿਆਂ
ਦੀ ਰੋਟੀ ਬੀ ਆਖੀ ਜਾਂਦੀ ਹੈ। ਭਾਂਤ,
ਭਾਂਤ ਦੀਆਂ ਤਰਕਾਰੀਆਂ ਅਰ ਸਲੂਣੇ
ਮੱਠੀ ਮਠਿਆਈ ਆਦਿਕ ਅਨੇਕ
ਵਸਤਾਂ ਬਣਦੀਆਂ ਰਹਿੰਦੀਆਂ ਹਨ।
ਜੇ ਸਵਾਨੀ ਨੂੰ ਜਾਚ ਨਾ ਹੋਵੇ ਤਾਂ
ਭਾਵੇਂ ਕਿੰਨੇ ਕਾਮੇ ਕਿਉਂ ਨਾ ਹੋਵਨ,
ਰਸੋਈ ਕਿਸੇ ਚੱਜ ਦੀ ਨਹੀ ਬਣਦੀ।
ਇੱਕ ਤੇ ਕਾਮੇ ਚੀਜ ਚਰਾ ਛੁਪਾ ਲੈਂਦੇ
ਹਨ, ਦੂਜੀ ਰਸੋਈ ਬੀ ਬਿਗਾੜ ਦਿੰਦੇ
ਹਨ। ਇਸ ਤਰ੍ਹਾਂ ਪਰੋਹਣਿਆਂ ਆਦਿਕ
ਦੇ ਅੱਗੇ ਸ਼ਰਮਿੰਦਾ ਹੋਣਾ ਪੈਂਦਾ ਹੈ।
ਤੂੰ ਜੋ ਆਖਿਆ ਪਈ ਮੈਂ ਵੀਰੋ ਦਾ
ਵਿਵਾਹ ਅਜੇਹੇ ਥਾਂ ਦਿਆਂਗਾ ਜਿੱਥੇ ਉਸਨੂੰ
ਸੱਸ ਨਿਨਾਣ ਦੀ ਮੁਥਾਜੀ ਨਾ ਹੋਵੇ,