ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੦)


ਨਾਲ ਖੁਸ਼ੀ ਦੇ ਖਾਈਏ॥
ਗੱਲਾਂ ਸੱਭੇ ਸਿੱਖ ਚੰਗੀਆਂ,
ਮਾੜੀ ਵੱਲ ਨ ਜਾਈਏ॥
ਭੈੜੀਆਂ ਕੁੜੀਆਂ ਨਾਲ ਨ ਟੁਰੀਏ,
ਕਦੀ ਸਹੇਲ ਨ ਪਾਈਏ॥
ਮੰਦੇ ਗਾਉਣ ਮੂਲ ਨ ਗਵੀਏਂ,
ਚੰਗੇ ਭਜਨ ਸੁਨਾਈਏ॥
ਉੱਚੀ ਅੱਖ ਕਦੇ ਨਾ ਕਰੀਏ,
ਸ਼ਰਮ ਹਯਾ ਦਿਖਾਈਏ॥
ਕੰਮ ਕਾਜ ਵਿੱਚ ਲੱਗੀ ਰਹੀਏ,
ਵੇਹਲੇ ਦਿਨ ਨ ਗੁਆਈਏ।
ਚਰਖਾ ਪੂਣੀ ਹੋਰ ਕਸੀਦਾ,
ਚੰਗੀ ਕਾਰ ਕਮਾਈਏ॥

(੧੫)ਬਘਿਆੜ ਅਤੇ ਮੇਢਿਆਂ
ਦੀ ਕਹਾਣੀ ॥


ਇੱਕ ਵਾਰੀ ਬਘਿਆੜ ਨੇ ਮੇਢਿਆਂ ਵੱਲ ਇੱਕ
ਹਲਕਾਰਾ ਭੇਜਿਆ, ਜੋ ਅੱਗੇ ਨੂੰ ਸਾਡੇ ਵਿੱਚ ਸੁਲ੍ਹਾ
ਹੋ ਜਾਏ ਅਤੇ ਇਹ ਆਖਿਆ ਜੋ ਅਸੀਂ ਕਿਉਂ
ਆਪੋ ਵਿੱਚ ਸਦਾ ਲੜਾਈ ਕਰੀਏ, ਉਹ ਭੈੜੇ