ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੫)


ਵੀਰੋ ਗਈ ਤੇ ਐਤਕੀ ਸਾਰਾ ਉਲੱਦ ਕੇ
ਕੋਈ ਪਾਕੁ ਲੈ ਆਈ॥
ਦਾਦੀ---"ਇੱਕੇ ਤਾਂ ਸੋਕਾ, ਇਕੋ ਡੋਬਾ" ਇੱਕੇ
ਪਰਾਤ ਭਰ ਆਂਦੀ, ਇੱਕੋ ਪਾ ਕੁ ਲੈ ਆਈ
ਹੈਂ॥
ਵੀਰੋ---ਮਾਂ ਜੀ ਮੈਂ ਕੀ ਕਰਾਂ? ਮੈਨੂੰ ਪਤਾ ਨਹੀਂ
ਲੱਗਦਾ॥
ਦਾਦੀ---ਜਾਹ ਪਾ ਦੀ ਕਟੋਰੀ ਓਥੇ ਹੀ ਬੱਲਨੇ ਕੋਲ
ਪਈ ਹੋਈ ਹੈ, ਤ੍ਰੈ ਕਟੋਰੀਆਂ ਮਿਣਕੇ ਲੈ॥
ਵੀਰੋ---ਐਤਕੀ ਮਿਣ ਕੇ ਲੈ ਆਈ ਪਰ ਲੁੱਦਣ
ਪਾਣ ਨਾਲ ਆਟਾ ਬੀ ਡੁੱਲ੍ਹਿਆ, ਹੱਥ ਭੀ
ਭਰ ਗਏ ਅਰ ਜਰਾ ਮਾਸਾ ਕੱਪੜਿਆਂ ਨੂੰ ਬੀ
ਲੱਗ ਗਿਆ॥
ਦਾਦੀ---ਇਸ ਤਰਾਂ ਕੰਮ ਨਹੀਂ ਕਰੀਦਾ ਕਿ ਜਰੁਰ
ਲੋਕਾਂ ਨੂੰ ਮਲੂਮ ਹੋਵੇ ਕਿ ਵੀਰੋ ਆਟਾ ਸ਼ਾਭ
ਕੇ ਯਾ ਗੁੰਨ੍ਹਕੇ ਆਈ ਹੈ, ਨਾਲੇ ਕੱਪੜੇ ਤੇ
ਹੱਥ ਪੈਰ ਬੀ ਭਰ ਘੱਤਣ। ਜੋ ਅਜਿਹਾ ਕੰਮ
ਕਰਦੀਆਂ ਹਨ ਉਨ੍ਹਾਂ ਨੂੰ ਦੂਜੀਆਂ ਹਾਸੇ
ਨਾਲ ਕਾਮੀਆਂ ਸੱਦਦੀਆਂ ਹਨ ਕੰਮ ਐਸਾ
ਕਰੀਏ ਜੋ ਕਿਸੇ ਨੂੰ ਜਾਪੇ ਬੀ ਨਾਂ ਤੇ ਹੋ ਬੀ
ਜਾਵੇ