ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੭)


ਹੈ, ਉਸਦਾ ਨਾਉਂ ਲਹਿੰਦਾ। ਇਹ ਦੋ ਪਾਸੇ ਹੋਏ,
ਬਾਕੀ ਦੋ ਪਾਸੇ ਹੋਰ ਰਹੇ॥

ਇੱਕ ਕੋਠੇ ਦੀਆਂ ਚਾਰ ਕੰਧਾਂ ਹੁੰਦੀਆਂ ਹਨ। ਜੇ
ਇੱਕ ਕੰਧ ਠੀਕ ਚੜ੍ਹਦੇ ਵੱਲ ਹੋਵੇ ਤਾਂ ਉਸਤੋਂ
ਸਾਮ੍ਹਨੀ ਲਹਿੰਦੇ ਵੱਲ ਹੋਵੇਗੀ। ਦੱਸੋ ਖਾਂ ਬਾਕੀ
ਦੀਆਂ ਦੋ ਕੰਧਾਂ ਕਿਹੜੇ ਕਿਹੜੇ ਪਾਸੇ ਹੋਈਆਂ?
ਚੜ੍ਹਦੇ ਪਾਸੇ ਵੱਲ ਮੂੰਹ ਕਰੋ, ਤਾਂ ਉਹਨਾਂ ਦੋਹਾਂ ਵਿੱਚੋਂ
ਇੱਕ ਖੱਬੇ ਹੱਥ ਹੋਵੇਗੀ ਤੇ ਦੂਜੀ ਸੱਜੇ। ਤੁਹਾ ਖੱਬੇ ਵੱਲ
ਉੱਤਰ ਦਾ ਪਾਸਾ ਹੈ, ਉਸ ਪਾਸੇ ਦੀ ਕੰਧ ਨੂੰ ਉੱਤਰ
ਵੱਲ ਦੀ ਕੰਧ ਆਖਨਗੇ, ਤੇ ਸੱਜੇ ਵੱਲ ਦੱਖਣ ਦਾ
ਪਾਸਾ, ਤੇ ਉਸ ਪਾਸੇ ਦੀ ਕੰਧ ਨੂੰ ਦੱਖਣ ਵੱਲ ਦੀ ਕੰਧ
ਆਖਦੇ ਹਨ।

ਇਹ ਤਾਂ ਚਾਰ ਪਾਏ ਹੋਏ। ਚੜ੍ਹਦਾ ਲਹਿੰਦਾ,
ਉੱਤਰ, ਦੱਖਣ। ਜੇ ਤੁਸੀਂ ਵੇਖੋ ਕਿ ਤੁਹਾਡੇ ਮਦਰਸੇ
ਦੇ ਚੜ੍ਹਦੇ, ਉੱਤਰ, ਲਹਿੰਦੇ, ਤੇ ਦੱਖਣ ਵੱਲ ਕੀ ਕੀ
ਹੋ ਤਾਂ ਮਦਰਸੇ ਦੀਆਂ ਠੀਕ ਹੱਦਾਂ ਦਾ ਪਤਾ ਲੱਗ
ਜਾਏਗਾ। ਇਸੇ ਤਰਾਂ ਹੋਰਨਾਂ ਮਕਾਨਾਂ ਦੀਆਂ, ਜ਼ਮੀਨਾਂ
ਦੀਆਂ, ਸਾਰੇ ਪਿੰਡਾਂ ਦੀਆਂ, ਸ਼ਹਿਰਾਂ ਆਦਿਕਾਂ ਦੀਆਂ
ਚਵ੍ਹੀਂ ਪਾਸੀਂ ਹੱਦਾਂ ਹੁੰਦੀਆਂ ਹਨ, ਜਿਨ੍ਹਾਂ ਦੇ ਜਾਨਣ
ਨਾਲ ਠੀਕ ਠੀਕ ਪਤਾ ਲੱਗ ਜਾਂਦਾ ਹੈ ਜੋ ਉਹ
ਮਕਾਨ ਆਦਿਕ ਕਿੱਥੇ ਹਨ॥