ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੮)


ਆਪਣੇ ਘਰ ਤੇ ਪਿੰਡ ਜਾਂ ਸ਼ਹਿਰ ਵਿੱਚ ਤਾਂ
ਸਦਾ ਪਤਾ ਰਹਿੰਦਾ ਹੈ ਜੋ ਚੜ੍ਹਦਾ ਕਿਹੜੇ ਪਾਸੇ ਹੈ,
ਉਤਰ ਕਿਹੜੇ ਪਾਸੇ। ਪਰ ਜੇ ਕਿਸੇ ਨਵੇਂ ਥਾਂ ਜਾਈਏ
ਤਾਂ ਕਿਸ ਤਰ੍ਹਾਂ ਪਤਾ ਲਾਈਏ ਜੋ ਚੜ੍ਹਦਾ ਆਦਿਕ
ਕਿੱਧਰ ਹਨ? ਅਸੀਂ ਆਪਣਾ ਮੂੰਹ ਕਦੀ ਕਿਸੇ
ਪਾਸੇ ਕਰ ਦੇਂਦੇ ਹਾਂ ਤੇ ਕਦੀ ਕਿਸੇ ਪਾਸੇ, ਅਤੇ
ਸੂਰਜ ਵੀ ਟੁਰਦਾ ਦਿਸਦਾ ਹੈ। ਪਰ ਚੜ੍ਹਦਾ ਆਦਿਕ
ਚਾਰੇ ਪਾਸੇ ਸਦਾ ਆਪੋ ਆਪਣੀ ਥਾਂ ਰਹਿੰਦੇ ਹਨ।
ਜਿੱਧਰੋਂ ਸੂਰਜ ਨਿਕਲਦਾ ਹੈ ਉੱਧਰ ਮੂੰਹ ਕਰੋ ਤਾਂ
ਤੁਹਾਡੇ ਅੱਗੇ ਚੜ੍ਹਦਾ ਹੈ, ਪਿੱਠ ਵੱਲ ਲਹਿੰਦਾ ਸੱਜੇ
ਹੱਥ ਦੱਖਣ ਅਤੇ ਖੱਬੇ ਹੱਥ ਉੱਤਰ। ਉੱਤਰ ਵਾਲੇ
ਪਾਸੇ ਨੂੰ ਪਹਾੜ ਬੀ ਆਖਦੇ ਹਨ ਕਿਉਂ ਜੋ ਉਸ
ਪਾਸੇ ਪਹਾੜ ਬਹੁਤ ਹਨ।

(੧੯) ਅੰਬ ॥


ਪੱਕੇ ਅੰਬ ਤੁਸਾਂ ਜਰੂਰ ਚੂਪੇ ਹੋਣਗੇ, ਉਨ੍ਹਾਂ
ਦਾ ਕਿਹਾ ਸੁਆਦ ਹੁੰਦਾ ਹੈ? ਇਹ ਬੜਾ ਅਚਰਜ
ਮੇਵਾ ਹੈ। ਜਿਹਾ ਬੁੱਢਿਆਂ ਅਤੇ ਜੁਆਨਾਂ ਨੂੰ ਭਾਉਂਦਾ
ਹੈ ਤਿਹਾ ਬਾਲਾਂ ਨੂੰ ਵੀ ਪਿਆਰਾ ਹੈ। ਦੁੱਧ ਚੁੰਘਦੇ
ਬਾਲ ਨੂੰ ਬੀ ਰਤੀ ਜਿੰਨੀ ਅੰਬ ਦੀ ਰਸ ਚਟਾ
ਦਿਓ, ਫੇਰ ਪਿੱਛਾ ਨਹੀਂ ਛੱਡਦਾ, ਅੰਬ ਨੂੰ ਵੇਖਦਿਆਂ
ਹੀ ਹੱਥ ਅੱਡਦਾ ਹੈ॥