ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੯)


ਕੱਚਿਆਂ ਅੰਬਾਂ ਦੀ ਚਟਣੀ ਕਰਦੇ ਹਨ,
ਅਚਾਰ ਪਾਂਦੇ ਹਨ। ਕਿਹੜਾ ਘਰ ਹੈ ਜਿਸ
ਵਿੱਚ ਇੱਕ ਦੋ ਭਾਂਡੇ ਅੰਬਾਂ ਦੇ ਅਚਾਰ ਦੇ ਨਹੀਂ ਹੁੰਦੇ।
ਅਮੀਰ ਲੋਕ ਅੰਬਾਂ ਦਾ ਮੁਰੱਬਾ ਖਾਂਦੇ ਹਨ। ਜਿਨ੍ਹਾਂ
ਥਾਈਂ ਅੰਬ ਬਹੁਤ ਹੁੰਦੇ ਹਨ ਉੱਥੇ ਮਨਾਂ ਮੂੰਹੀਂ ਸੁਕਾਕੇ
ਅੰਬਚੂਰ ਬਣਾ ਰੱਖਦੇ ਹਨ,ਓਥੋਂ ਹੋਰਨੀਂ ਥਾਈ ਵਿਕਣ
ਲਈ ਜਾਂਦਾ ਹੈ। ਅੰਬ ਦੀ ਲੱਕੜ ਬਹੁਤ ਪੱਕੀ ਨਹੀਂ
ਹੁੰਦੀ,ਪਰ ਸਾਫ਼ ਅਤੇ ਹੌਲੀ ਹੁੰਦੀ ਹੈ। ਲਿਖਣ ਵਾਲੀਆਂ
ਪੱਟੀਆਂ ਇਸਦੀਆਂ ਬਹੁਤ ਚੰਗੀਆਂ ਬਣਦੀਆਂ
ਹਨ। ਜੇਕਰ ਲੱਕੜ ਪੱਕੀ ਅਤੇ ਬਹੁਤਿਆਂ ਗੁਣਾਂ ਵਾਲੀ
ਹੁੰਦੀ ਤਾਂ ਲੋਕ ਵੱਢ ਲੈਂਦੇ, ਫੇਰ ਅੰਬਾਂ ਦਾ ਫਲ ਕਿੱਥੋਂ
ਲੱਭਦਾ? ਅੰਬ ਦੀ ਛਾਂ ਬੜੀ ਸੰਘਣੀ ਹੁੰਦੀ ਹੈ।
ਅੰਬਾਂ ਦੇ ਬੂਟੇ ਦੇ ਵਿਸਾਖ ਵਿੱਚ ਮੌਲਦੇ}}
ਹਨ। ਬੂਰ ਨਾਲ ਲੱਦ ਘੱਤੀਦੇ ਹਨ। ਬੂਰ ਝੜ ਜਾਂਦਾ
ਹੈ ਤਾਂ ਨਿੱਕੀਆਂ ਨਿੱਕੀਆਂ ਅੰਬੀਆਂ ਦਿੱਸਣ ਲੱਗ
ਪੈਂਦੀਆਂ ਹਨ। ਜਿਉਂ ਜਿਉਂ ਫਲ ਵੱਡੇ ਹੁੰਦੇ ਹਨ
ਤੇ ਇਨ੍ਹਾਂ ਤੇ ਟੁੱਟ ਕੇ ਆ ਪੈਂਦੇ ਹਨ। ਗਾਲ੍ਹੜ ਬੀ
ਅੰਬਾਂ ਨੂੰ ਬਹੁਤ ਖਾਂਦੇ ਹਨ। ਰਾਖਾ ਗੁਲੇਲ ਲੈਕੇ
ਖਲੋਤਾ ਰਹਿੰਦਾ ਹੈ॥