ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੦)


ਇਹ ਬਲਾਵਾਂ ਫਲ ਦਾ ਨੁਕਸਾਨ ਤਾਂ ਕਰਦੀਆਂ
ਹਨ, ਪਰ ਰਾਖਾ ਕਿਧਰੇ ਅਜੇਹੀ ਗੁਲੇਲ ਨਾ ਮਾਰ
ਦੇਵੇ ਜੋ ਕਿਸੇ ਤੋਤੇ ਵਿਚਾਰੇ ਦਾ ਖੰਭ ਟੁੱਟ ਜਾਏ,
ਜਾਂ ਗਾਲ੍ਹੜ ਦੀ ਟੰਗ ਭੱਜ ਜਾਏ।

ਕੋਇਲ ਦਾ ਤੇ ਅੰਬ ਦਾ ਸਾਥ ਹੈ। ਅੰਬਾਂ ਨੇ
ਰੰਗ ਕੱਢਿਆ ਤੇ ਕੋਇਲ ਬੀ ਆਈ। ਬਰਸਾਤ ਦੀ
ਰੁੱਤ ਵਿੱਚ ਕੋਇਲ ਦੀ ਅਵਾਜ ਦੂਰੋਂ ਕਿਹੀ ਹੱਛੀ
ਲੱਗਦੀ ਹੈ। ਅੰਬ ਹੋ ਚੁਕਦੇ ਹਨ ਤਾਂ ਕੋਇਲ
ਹੋਰਨਾਂ ਦੇਸ਼ਾਂ ਨੂੰ ਲਗੀ ਜਾਂਦੀ ਹੈ। ਅੰਬਾਂ ਨੂੰ ਫਲ
ਅਵੱਸੋਂ ਬਹੁਤ ਪੈਂਦਾ ਹੈ। ਹਨੇਰੀ ਆਉਂਦੀ ਹੈ ਤਾਂ
ਏਨੇ ਅੰਬ ਝੜਦੇ ਹਨ ਜੋ ਬੂਟਿਆਂ ਦੇ ਹਿਠਾਂ ਦੀ
ਸਾਰੀ ਜਮੀਨ ਕੱਜੀ ਜਾਂਦੀ ਹੈ, ਫੇਰ ਬੀ ਅੰਬਾਂ ਨਾਲ
ਰੁੱਖ ਲੱਦੇ ਰਹਿੰਦੇ ਹਨ।

ਇੱਕ ਵਰ੍ਹੇ ਅੰਬ ਐਨੇਂ ਫਲਦੇ ਹਨ, ਜੋ ਅੰਬਾਂ
ਦਾ ਸਾਂਭਨਾਂ ਔਖਾ ਹੋ ਜਾਂਦਾ ਹੈ। ਦੂਜੇ ਵਰੇ ਅੰਬ ਬਹੁਤ
ਹੀ ਘੱਟ ਲੱਗਦੇ ਹਨ। ਕੇਈ ਬੂਟੇ ਇੱਕ ਵਰ੍ਹਾ ਫਲਦੇ
ਹਨ, ਦੂਜੇ ਵਰ੍ਹੇ ਉੱਕਾ ਫਲਦੇ ਹੀ ਨਹੀਂ। ਹਾੜ
ਸਾਉਣ ਵਿੱਚ ਅੰਬ ਪੱਕਦੇ ਹਨ। ਮੀਂਹ ਪਿਆ ਅੰਬ
ਚੂਪਨ ਦਾ ਕਿਹਾ ਸੁਆਦ ਆਉਂਦਾ ਹੈ॥