ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੭)


ਕਿਸੇ ਵਿੱਚ ਰਲ ਜਾਂਦਾ ਹੈ। ਸਾਡੇ ਪੰਜਾਬ ਦੇਸ਼ ਵਿੱਚ
ਜਿੱਥੇ ਅਸੀਂ ਰਹਿੰਦੇ ਹਾਂ, ਪੰਜ ਵੱਡੇ ਦਰਯਾ ਹਨ:-

ਜਿਹਲਮ, ਝਣਾਂ, ਰਾਵੀ,
ਬਿਆਸ, ਸਤਲੁਜ ॥



ਇੱਸੇ ਕਰ ਕੇ ਇਸ ਦੇਸ ਨੂੰ ਪੰਜਾਬ ਆਖਦੇ
ਹਨ। ਇਨ੍ਹਾਂ ਤੋਂ ਛੁੱਟ ਪੰਜਾਬ ਦੀ ਚੜ੍ਹਦੀ ਅਤੇ ਲਹਿੰਦੀ
ਦੋਹਾਂ ਹੱਦਾਂ ਨਾਲ ਦੋ ਹੋਰ ਦਰਯਾ ਬੀ ਹਨ, ਚੜ੍ਹਦੀ ਹੱਦ
ਨਾਲ ਜਮਨਾ ਤੇ ਲਹਿੰਦੀ ਨਾਲ ਅਟਕ ਵਗਦਾ ਹੈ॥
ਉੱਤਰ ਅਤੇ ਚੜ੍ਹਦੇ ਦੀ ਗੁੱਠ ਵੱਲ ਜੇਹੜੇ
ਪਹਾੜ ਤੁਹਾਨੂੰ ਦਿਸਦੇ ਹਨ, ਇਨ੍ਹਾਂ ਹੀ ਪਹਾੜਾਂ ਵਿੱਚੋਂ
ਇਹ ਦਰਯਾ ਨਿਕਲਦੇ ਜੇ॥
ਪਹਾੜਾਂ ਵਿੱਚ ਦਰਿਆ ਬਹੁਤ ਚੌੜੇ ਨਹੀਂ ਹੁੰਦੇ
ਕਿਉਂ? ਪਹਾੜਾਂ ਦੀ ਜਿਮੀਂ ਕਰੜੀ, ਪਥਰੇਲੀ ਅਤੇ
ਉੱਚੀ ਨੀਵੀਂ ਹੁੰਦੀ ਹੈ। ਪੰਜਾਬ ਦੇ ਦਰਯਾਵਾਂ ਦਾ
ਪਾਣੀ ਪੇਟ ਪਹਾੜਾਂ ਵਿੱਚ ਬਹੁਤ ਥੋੜਾ ਹੈ। ਮੈਦਾਨਾਂ
ਵਿਚ ਇਹ ਬਹੁਤ ਚੌੜੇ ਹੋ ਜਾਂਦੇ ਹਨ ਕਿਉਂ
ਮੈਦਨਾਂ ਦੀ ਜ਼ਿਮੀਂ ਬਹੁਤ ਪੋਲੀ ਹੁੰਦੀ ਹੈ, ਇਸ ਕਰਕੇ
ਦਰਯਾ ਦਾ ਪਾਣੀ ਜ਼ਿਮੀਂ ਨੂੰ ਵੱਢ ਵੱਢ ਕੇ
ਆਪਣਾ ਪੇਟ ਚੌੜਾ ਕਰ ਲੈਂਦਾ ਹੈ, ਹੋਰ ਬੀ ਇੱਕ