ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੧)


ਰੱਬ ਦਾ ਕਰਨਾ ਐਸਾ ਹੋਇਆ।
ਬੱਦਲ ਆਕੇ ਝੁੱਕ ਖਲੋਇਆ।
ਕੇਈ ਦਿਨਾਂ ਦੀ ਲੱਗੀ ਝੜੀ।
ਮੀਂਹ ਤੇ ਪਾਲੇ ਬੱਧੀ ਅੜੀ।
ਮਾਪਿਆਂ ਨੂੰ ਆ ਭੁੱਖ ਅਕਾਇਆਂ।
ਪਾਲੇ ਮੰਦਾ ਹਾਲ ਕਰਾਇਆ।
ਛੋਹਰੀ ਦਾ ਕੁਝ ਵੱਸ ਨ ਚੱਲੇ।
ਕੌਡੀ ਪੈਸਾ ਇੱਕ ਨ ਪੱਲੇ,
ਮਨ ਵਿੱਚ ਉਸਦੇ ਇੱਕ ਗੱਲ ਆਈ।
ਡਾਕਟਰ ਦੀ ਹੱਟੀ ਵੱਲ ਧਾਈ।
ਉਸ ਡਾਕਟਰ ਦੀ ਇਹ ਸੀ ਕਾਰ।
ਦੰਦਾਂ ਦਾ ਉਹ ਕਰੇ ਬੁਪਾਰ।
ਦੰਦ ਕੱਢਦਾ ਨਾਲੇ ਲਾਂਦਾ।
ਰੋਟੀ ਇੱਸੇ ਤਰਾਂ ਕਮਾਂਦਾ
ਭਲਾ ਆਦਮੀ ਹੈਸੀ ਓਹ॥
ਕਿਸੇ ਨਾਲ ਨਾ ਕਰਦਾ ਧ੍ਰੋਹ।
ਕੁੜੀ ਕੋਲ ਸੀ ਸ਼ੈ ਨ ਕਾਈ।
ਡਾਕਟਰ ਨੂੰ ਉਸ ਆਖਿਆ ਭਾਈ॥
ਦੰਦ ਆਪਣੇ ਵੇਚਣ ਆਈ॥
ਮੂੰਹੋਂ ਕੱਢੋ ਕਰੇ ਸਫ਼ਾਈ।
ਡਾਕਟਰ ਉਸ ਨੂੰ ਪੁੱਛੇ ਧੀਆ।
ਕੇਹਾ ਤੈਨੂੰ ਪਿਆ ਕਜੀਆ।