ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੫)


ਵਿੱਚ ਤਰਨ ਜਾਣਦਾ ਹੈ। ਕੇਈਆਂ ਕੁੱਤਿਆਂ ਨੇ ਡਬ
ਦਿਆਂ ਮਨੁੱਖਾਂ ਨੂੰ ਕੱਢਿਆ ਹੈ। ਕੁੱਤਾ ਭਿੱਜ ਜਾਏ ਤਾਂ
ਪਿੰਡਾ ਹਿਲਾ ਕੇ ਛੰਡਦਾ ਹੈ। ਕਈ ਵਾਰੀ ਏਹ ਦੇ
ਛੰਡਿਆਂ ਬੁਰੀਆਂ ਛਿੱਟਾਂ ਪੈਂਦੀਆਂ ਹਨ॥
ਕੇਈ ਕੁੱਤੇ ਕਾਲੇ ਰੰਗ ਦੇ ਹੁੰਦੇ ਹਨ, ਕਈ
ਚਿੱਟੇ ਰੰਗ ਦੇ, ਕਈ ਕਈ ਡੱਬ ਖੜੱਬ ਆਦਿਕ ਹੋਰ
ਹੋਰ ਬੀ ਹੁੰਦੇ ਹਨ। ਪੂਛਲ ਲੰਮੀ ਹੁੰਦੀ ਹੈ। ਇਹ ਦੀ
ਜੀਭ ਬੀ ਲੰਮੀ ਅਤੇ ਕੂਲੀ ਹੁੰਦੀ ਹੈ। ਤੁਸਾਂ ਵੇਖਿਆਂ
ਹੋਵੇਗਾ ਕਿ ਗਰਮੀਆਂ ਵਿੱਚ ਜਦੋਂ ਤੋਂ ਲੱਗਦਾ ਸੁ ਤਾਂ
ਇਹ ਕੇਈ ਵਾਰੀ ਜੀਭ ਕੱਢ ਕੇ ਹੌਂਕਦਾ ਹੈ। ਅਗਲੇ
ਪੈਰ ਦੀਆਂ ਪੰਜ ਉਂਗਲੀਆਂ ਹੁੰਦੀਆਂ ਸੁ ਪਿਛਲੇ
ਦੀਆਂ ਚਾਰ, ਪੰਜ ਤਿੱਖੇ, ਇਨ੍ਹਾਂ ਨਾਲ ਮਿੱਟੀ
ਪੁਟਦਾ ਹੈ।

(੩੧) ਕੁੱਤਾ ਮਾਲਕ ਪਿੱਛੇ ਜਾਨ
ਦੇ ਦੇਂਦਾ ਹੈ ॥


ਇੱਕ ਰਾਤੀਂ ਘਰ ਨੂੰ ਅੱਗ ਲੱਗੀ। ਘਰ ਵਾਲਾ
ਤ੍ਰੀਜੀ ਛੱਤੇ ਸੁੱਤਾ ਪਿਆ ਸੀ, ਮੰਜੀ ਕੋਲ ਕੁੱਤਾ ਬੀ
ਪਿਆ ਹੋਇਆ ਸੀ, ਕੁੱਤੇ ਨੂੰ ਅੱਗ ਲੱਗਣ ਦਾ ਪਤਾ
ਲੱਗਾ ਤਾਂ ਛੇਤੀ ਨਾਲ ਮਾਲਕ ਨੂੰ ਜਗਾਉਣ ਦੀ ਕੀਤੀਓ