ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/73

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੮)


ਚੜ੍ਹੀਏ ਜਿਸ ਪਾਸੇ ਦਰਯਾ ਜਾਂਦਾ ਹੈ ਓਧਰ ਚੱਲੀਏ,
ਵੇਖ ਭੈਣੇ! ਸੱਜੇ ਹੱਥ ਵੱਲ ਇੱਕ ਪਿੰਡ ਨਜਰੀ
ਆਉਂਦਾ ਹੈ ਇਹ ਕੇਹੜਾ ਪਿੰਡ ਹੈ? ਕਾਲਾ ਬਾਗ ਹੈ।
ਇੱਥੋਂ ਅਗ੍ਹਾਂ ਦਰਯਾ ਬਹੁਤ ਚੌੜਾ ਹੋਗਿਆ ਹੈ। ਕਿਉਂ
ਜੋ ਹੁਣ ਮੈਦਾਨ ਵਿੱਚ ਆ ਗਿਆ ਹੈ। ਅੱਗੇ ਦਰਯਾ
ਰੇਤਲੇ ਮੈਦਾਨਾਂ ਵਿੱਚੋਂ ਲੰਘਦਾ ਦੱਖਣ ਵੱਲ ਚਲਿਆ
ਜਾਂਦਾ ਹੈ। ਦੂਰ ਜਾਕੇ ਖੱਬੇ ਪਾਸੇ ਵੱਲ ਇਹ ਦੇ ਨਾਲ
ਹੋਰ ਕੇਹੜਾ ਵੱਡਾ ਸਾਰਾ ਦਰਯਾ ਆ ਰਲਿਆ ਹੈ?
ਇਹ ਪੰਜਾਬ ਦੇ ਪੰਜ ਦਰਯਾ ਹਨ, ਇਹਨਾਂ ਦੇ
ਸਾਮ੍ਹਣੇ ਇਹ ਨਗਰ ਕੇਹੜਾ ਹੈ। ਇਹ
ਮਿੱਠਨ ਕੋਟ ਹੈ।

ਹੁਣ ਦਰਯਾ ਪੰਜਾਬ ਦੀ ਹੱਦੋਂ ਨਿਕਲ
ਆਇਆ। ਅੱਗੇ ਸਿੰਧ ਦੇਸ ਹੈ। ਵੇਖੋ ਦਰਯਾ ਤੇ ਇੱਕ
ਪੁਲ ਬੰਨ੍ਹਿਆਂ ਹੋਯਾ ਹੈ। ਸੱਜੇ ਪਾਸੇ ਵੱਲ ਇੱਕ ਨਗਰ
ਬੀ ਹੈ। ਹਾਂ ਇਹ ਸ਼ਹਿਰ ਸੱਖਰ ਹੈ। ਪੁਲ ਨੂੰ ਬੀ
ਸੱਖਰ ਦਾ ਪੁਲ ਆਖਦੇ ਹਨ। ਤੁਸੀਂ ਜੋ ਸੱਖਰ ਦੀਆਂ
ਚੰਨੀਆਂ ਲੈਂਦੀਆਂ ਹੋ ਇਹ ਇੱਥੋਂ ਹੀ ਆਉਂਦੀਆਂ ਹਨ।
ਇਸ ਥੋਂ ਅੱਗੇ ਇਹ ਦਰਯਾ ਕੁਝ ਦੁਰ ਸਿੰਧ
ਦਿਆਂ ਰੇਤਲਿਆਂ ਮੈਦਾਨਾਂ ਵਿੱਚੋਂ ਲੰਘਦਾ ਸਮੁੰਦਰ
ਵਿੱਚ ਜਾ ਪੈਂਦਾ ਹੈ। ਇਸੇ ਕਰਕੇ ਇਸ ਦਰਯਾ ਦਾ,
ਨਾਉਂ ਸਿੰਧ ਬੀ ਪਿਆਂ ਹੋਇਆ ਹੈ॥