ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭੦)


ਦੋ ਉਂਗਲੀਆਂ ਇੱਕ ਪਾਸੇ ਸ, ਦੋ ਦੂਜੇ ਪਾਸੇ।
ਲੌ ਹੁਣ ਤਾਂ ਟਾਹਣੀ ਦੇ ਉਤਲੇ ਪਾਸੇ ਚੜ੍ਹਨ ਲੱਗ
ਪਿਆ ਜੇ। ਕਿਵੇਂ ਪੌਦਿਆਂ ਨਾਲ ਫੜ ਫੜ ਕੇ ਸੌਖਾ
ਜਾਂਦਾ ਹੈ? ਨਾਲ ਨਾਲ ਚੁੰਝ ਦਾ ਬੇ ਸਹਾਰਾ
ਲੈਂਦਾ ਹੈ। ਤੋਤੇ ਕਿਰਸਾਣਾਂ ਦਾ ਬਹੁਤ ਜਾਨ ਕਰਦੇ
ਹਨ ਜੁਆਰ ਅਤੇ ਬਾਜਰੇ ਨੂੰ ਸਿੱਟੇ ਪੈਂਦੇ ਹਨ, ਤਾਂ ਤੋਤੇ
ਟੁੱਟ ਕੇ ਆਉਂਦੇ ਹਨ। ਸਿੱਟਿਆਂ ਦੀਆਂ ਡੰਡੀਆਂ ਤੇ
ਆ ਬਹਿੰਦੇ ਹਨ। ਦੋ ਦਾਣੇ ਇੱਕ ਸਿੱਟੇ ਵਿੱਚੋਂ ਖਾਧੇ
ਅਤੇ ਦੋ ਦੂਜੇ ਵਿੱਚੋਂ ਅਤੇ ਸਿੱਟੇ ਕੁਤਰ ਕੁਤਰ ਕੇ ਹਿਠਾ
ਸੱਟੇ। ਰਾਖਾ ਗੁਲੇਲ ਲੈਕੇ ਖਲੋਤਾ ਰਹਿੰਦਾ ਹੈ।
ਨਹੀਂ ਤਾਂ ਤੋਤੇ ਕੁਤਰ ਕੁਤਰ ਕੇ ਸਾਰੀ ਪੈਲੀ ਦਾ
ਸਤਿਆ ਨਾਸ ਕਰ ਦੇਣ, ਤੋਤਾ ਵੱਡਾ ਪਿਆਰਾ ਜਨੌਰ
ਹੈ। ਇਸ ਨੂੰ ਪਿੰਜਰੇ ਵਿੱਚ ਰੱਖ ਕੇ ਪਾਲਦੇ ਹਨ।
ਕੇਈ ਤੋਤੇ ਗੱਲਾਂ ਕਰਨੀਆਂ ਸਿੱਖ ਜਾਂਦੇ ਹਨ,
ਜੋ ਬੋਲੋ ਅੱਗੋਂ ਓਹੀ ਬੋਲਦੇ ਹਨ। ਜਾਂ ਜੇਹੜੀ ਗੱਲ
ਸਿਖਾਓ ਓਹੀ ਘੜੀ ਮੁੜੀ ਬੋਲਦੇ ਹਨ। ਪਰ ਸਮਝ ਦੇ
ਮੂਲ ਨਹੀਂ॥

(੩੪) ਤੋਤੇ ਦੀ ਕਹਾਣੀ ॥


ਇਕ ਸ਼ਹਿਰ ਵਿੱਚ ਇੱਕ ਸਰਾਂ ਸੀ, ਸਰਾਂ ਤੋਂ
ਬਾਹਰ ਅੱਗੜ ਪਿੱਛੜ, ਕਰਾਏ ਦੀਆਂ ਬੱਘੀਆਂ