ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/95

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯੦)


ਪਹਾੜਾਂ ਨੇ ਚਿੱਟੀਆਂ ਪੱਗਾਂ ਬੱਧੀਆਂ ਹੋਈਆਂ ਹਨ।
ਇਹ ਬਰਫ਼ ਦੇ ਢੇਰ ਹਨ, ਜੇਹੜੀ ਸਦਾ ਸਿਆਲ ਵਿੱਚ
ਪਹਾੜਾਂ ਦੀਆਂ ਟੀਸੀਆਂ ਤੋਂ ਡਿੱਗ ਡਿੱਗ ਕੇ ਇਕੱਠੀ
ਹੁੰਦੀ ਰਹਿੰਦੀ ਹੈ। ਕਈ ਥਾਂਵਾਂ ਪਹਾੜ ਵਿੱਚ ਅਜੇਹੀਆਂ
ਹਨ ਜੋ ਬਾਰਾਂ ਮਹੀਨੇ ਬਰਫ਼ ਨਾਲ ਕੱਜੀਆਂ ਰਹਿੰਦੀਆਂ
ਹਨ। ਇਸੇ ਲਈ ਇਸ ਪਹਾੜ ਦਾ ਨਾਂ ਹਿਮਾਲਾ
ਅਰਥਾਤ "ਬਰਫ ਦਾ ਘਰ" ਪੈ ਗਿਆ ਹੈ। ਸੰਸਕ੍ਰਿਤ
ਬੋਲੀ ਵਿੱਚ ਹਿਮ ਦੇ ਅਰਥ ਬਰਫ਼ ਦੇ ਹਨ ਅਤੇ ਆਲਾ
ਦੇ ਅਰਥ ਘਰ ਹਨ॥

ਇਹ ਪਹਾੜ ਕੋਈ ਦੋ ਹਜ਼ਾਰ ਕੋਹ ਲੰਮਾ ਹੈ।
ਸਾਰੇ ਹਿੰਦੁਸਤਾਨ ਦੀ ਉੱਤਰੀ ਹੱਦ ਵਿੱਚ ਫੈਲਿਆ
ਹੋਇਆ ਹੈ ਤੇ ਵੱਡਾ ਓਚਾ ਹੈ। ਇਹਦੀ ਸਭ ਥੀਂ ਉੱਚੀ
ਟੀਸੀ ਸਾਢੇ ਪੰਜ ਮੀਲ ਹੈ। ਦੁਨੀਆਂ ਵਿੱਚ ਕੋਈ ਪਹਾੜ
ਇਸਦੇ ਨਾਲ ਲਗਦਾ ਨਹੀ। ਪੰਜਾਬ ਦਾ ਬਹੁਤ ਸਾਰਾ
ਪੂਰਬੀ ਤੇ ਉਤਰੀ ਪਾਸਾ ਇਸੇ ਮੱਲਿਆ ਹੋਇਆ ਹੈ।
ਅਤੇ ਸਾਡੇ ਦੇਸ ਦੇ ਸਾਰੇ ਦਰਯਾ ਇੱਸੇ ਵਿੱਚੋਂ ਨਿਕਲਦੇ
ਹਨ ਜੇਠ ਹਾੜ ਦੇ ਸਮੇਂ ਜਦੋਂ ਧੁੱਪਾਂ ਜੋਰ ਦੀਆਂ
ਪੈਂਦੀਆਂ ਹਨ, ਪਹਾੜ ਦੀ ਬਰਫ਼ ਪੰਘਰ ਪੰਘਰ
ਕੇ ਦੇਸ ਦੇ ਦਰਯਾਵਾਂ ਵਿੱਚ ਆ ਮਿਲਦੀ ਹੈ
ਜਿਸ ਥਾਂ, ਸਾਡੇ ਦੇਸ ਦੇ ਦਰਯਾ ਬਹੁਤ ਚੜ੍ਹ ਜਾਂਦੇ
ਹਨ।