ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/99

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯੪)



( ੪੭ ) ਭਲਾ ਕਰਨਾ ਅਤੇ
ਕੀਤੇ ਨੂੰ ਜਾਨਣਾ ॥



ਇੱਕ ਦਿਨ ਵੱਡੀ ਪ੍ਰਭਾਤ ਦੇ ਵੇਲੇ ਇੱਕ ਸ਼ਾਂਹ
ਘੋੜੇ ਪੁਰ ਚੜ੍ਹ ਨਗਰ ਦੀ ਪ੍ਰਦੱਖਣਾ ਕਰਨ ਗਇਆ।
ਵੀਹਾਂ ਮੋਹਰਾਂ ਦੀ ਪੁੜੀ ਉਹਦੇ ਸੇ ਵਿੱਚੋਂ ਅਨਭੋਲ
ਹੀ ਢੈਹ ਪਈ। ਇੱਕ ਕੰਗਾਲ ਨੇ ਚੁੱਕ ਕੇ ਕੁਤਵਾਲ
ਨੂੰ ਜਾ ਦਿੱਤੀ। ਕੁਤਵਾਲ ਨੇ ਨਗਰ ਚ ਢੰਡੋਰਾ ਫਿਰਾਂ
ਦਿੱਤਾ ਕਿ ਜਿਸ ਕਿਸੇ ਦੀਆਂ ਮੋਹਰਾਂ ਗਈਆਂ ਹੋਣ
ਕੁਤਵਾਲੀ ਆਕੇ ਲੈ ਜਾਏ। ਇਹ ਇਣਕੇ ਓਹ ਸ਼ਾਹ
ਕੁਤਵਾਲੀ ਆਇਆ ਕੁਤਵਾਲ ਨੇ ਉਹ ਮੋਹਰਾਂ ਦੀ
ਪੁੜੀ ਲਪੇਟੀ ਲਪਾਟੀ ਸ਼ਾਹ ਦੇ ਹੱਥ ਦਿੱਤੀ। ਮੋਹਰਾਂ
ਲੈਕੇ ਉਹ ਧਨੀ ਕਹਿਣ ਲੱਗਾ ਕਿ ਮੇਰੀਆਂ ਹੋਰ ਬੀ
ਮੋਹਰਾਂ ਸਨ। ਜਿਸ ਨੇ ਇਨ੍ਹਾਂ ਨੂੰ ਲੱਭਾ ਹੈ ਉਸ ਕੋਲ
ਓਹ ਬੀ ਹੋਣਗੀਆਂ॥

ਓਹ ਵਿਚਾਰਾ ਘਾਬਰ ਕੇ ਕੁਤਵਾਲ ਦਿਆਂ ਪੈਰਾ
ਉੱਤੇ ਢੈ ਪਿਆ ਅਤੇ ਹੱਥ ਬੰਨ੍ਹ ਕੇ ਕਹਿਣ ਲੱਗਾ ਕਿ
ਮਹਾਰਾਜ ਦੀ ਦੁਹਾਈ! ਮੈਨੂੰ ਜੋ ਕੁਝ ਲੱਭਾ ਸੋ
ਸਾਹਿਬਾਂ ਦੇ ਅੱਗੇ ਲਿਆ ਰੱਖਿਆ ਹੈ, ਮੈਂ ਜਾਣਾ ਮੇਰਾ
ਪਰਮੇਸ਼੍ਵਰ, ਮੇਰੇ ਕੋਲ ਹੁਣ ਕੁਝ ਨਹੀਂ। ਕੁਤਵਾਲ ਨੇ