ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯ )

( ੭ ) ਹਾੱਥੀ॥

ਇਹ ਕੀ ਰੌਲਾ ਹੈ? ਘੜਿਆਲ ਦੀ ਅਵਾਜ ਬਜਾਰ ਵੱਲੋਂ ਆਉਂਦੀ ਹੈ। ਚਲੇ ਤਮਾਸ਼ਾ ਵੇਖੀਏ। ਹਾੱਥੀ ਚਲਿਆ ਆਉਂਦਾ ਹੈ। ਉੱਪਰ ਕੋਈ ਸਰਦਾਰ ਚੜਿਆ ਹੋਇਆ ਹੈ। ਹਾੱਥੀ ਦੀ ਕੰਡ ਉੱਤੇ ਸੂਹਾ ਕੱਪੜਾ ਪਿਆ ਹੈ, ਇਹ ਤਿੱਲੇ ਨਾਲ ਕੱਢਿਆ ਹੈ। ਧੌਣ ਅਤੇ ਟੰਗਾਂ ਨਾਲ ਟੱਲੀਆਂ ਬੱਧੀਆਂ ਹੋਈਆਂ ਹਨ। ਜਦੋਂ ਤੁਰਦਾ ਹੈ, ਇਨ੍ਹਾਂ ਦੀ ਹੀ ਅਵਾਜ ਆਉਂਦੀ ਹੈ। ਧੌਣ ਤੇ ਟੋਰਣ ਵਾਲਾ ਬੈਠਾ ਹੈ, ਜਿਸਨੂੰ ਮਹਾਉਤ ਆਖਦੇ ਹਨ॥
ਇਹ ਕਿੱਡਾ ਵੱਡਾ ਪਸ਼ੂ ਹੈ। ਇਉਂ ਜਾਪਦਾ ਹੈ, ਜਿਉ ਕੋਠਾ ਪਿਆ ਤੁਰਦਾ ਹੈ। ਏਹਦੀਆਂ ਟੰਙਾਂ ਬੀ ਥੰਮਾਂ ਵਰਗੀਆਂ ਹਨ। ਜੇਕਰ ਕੋਈ ਜੀ ਏਹਦਿਆਂ ਪੈਰਾਂ ਥੱਲੇ ਆ ਜਾਏ ਤਾਂ ਮਿੱਧਆ ਜਾਏ॥
ਇਹ ਦੇ ਕੰਨ ਬੀ ਦੋਹਾਂ ਛੱਜਾਂ ਵਾਂਙਣ ਹਨ। ਪਰ ਅੱਖਾਂ ਬਹੁਤ ਨਿੱਕੀਆਂ ਹਨ, ਸਹੀ ਬੀ ਨਹੀਂ ਹੁੰਦੀਆਂ॥
ਇਹ ਲੰਮੀ ਜਿਹੀ ਸੁੰਨ ਜਾਣੀਦੀ ਦੂਜੀ ਪੂਛ ਹੈ। ਪਰ ਅਸਲ ਵਿੱਚ ਇਹ ਨੱਕ ਹੈਸੂ। ਇੱਸੇ ਵਿੱਚੋਂ ਇਹ ਸਾਹ ਲੈਂਦਾ ਹੈ, ਇਹੀ ਹੱਥਾਂ ਦਾ ਕੰਮ ਦਿੰਦੀ ਹੈ। ਇੱਸੇ ਨਾਲ ਚਾਰਾ ਚੁੱਕ ਕੇ ਮੂੰਹ ਵਿੱਚ ਪਾਂਦਾ ਹੈ, ਇੱਸੇ ਨਾਲ ਬ੍ਰਿਛਾਂ ਦੀਆਂ ਟਾਹਣੀਆਂ ਭੰਨਦਾ ਹੈ। ਇੱਸੇ ਵਿੱਚ ਪਾਣੀ ਭਰ ਲੈਂਦਾ ਹੈ, ਅਤੇ ਮੂੰਹ ਵਿੱਚ ਪਾ ਕੇ ਪੀਂਦਾ ਹੈ॥