ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੧ )

(੧੪) ਪਹਾੜ॥

ਚਲੋਂ ਬਾਹਰ ਖੇਡਣ ਚੱਲੀਏ, ਵੇਖੋ ਜਿਮੀਂ ਕਿਧਰੋਂ ਉੱਚੀ ਹੋ ਕਿਧਰੋਂ ਨੀਵੀਂ ਹੈ। ਤੁਹਾਡੀਆਂ ਹਵੇਲੀਆਂ ਕਾਹਦੀਆਂ ਚੜ੍ਹੀਆਂ ਹੋਈਆਂ ਹਨ। ਕੋਈ ਪੱਕੀਆਂ ਇੱਟਾਂ ਦੀਆਂ ਹਨ। ਕੱਚੀਆਂ ਇੱਟਾਂ ਤਾਂ ਮਿੱਟੀ ਦੀਆਂ ਥੱਪਦੇ ਹਨ। ਪੱਕੀਆਂ ਇੱਟਾਂ ਕਿੱਥੋਂ ਆਂਵਦੀਆਂ ਹਨ। ਕੱਚੀਆਂ ਇੱਟਾਂ ਨੂੰ ਆਵਿਆਂ ਵਿੱਚ ਪਕਾਉਂਦੇ ਹਨ॥
ਚਲੋ ਚਲਕੇ ਆਵੇ ਵੇਖੀਏ। ਇਹ ਆਵੇ ਬੜੇ ਬੜੇ ਉੱਚੇ ਟਿੱਬੇ ਹਨ। ਤੁਸਾਂ ਵੇਖਿਆ ਹੋਵੇਗਾ ਕਿ ਹਵੇਲੀਆਂ ਦਿਆਂ ਖੁਰਿਆਂ ਅਤੇ ਤਲਾਵਾਂ ਦੀਆਂ ਪੌੜੀਆਂ ਉੱਤੇ ਕਿਧਰੇ ਕਿਧਰੇ ਪੱਥਰ ਵੀ ਲਾਂਦੇ ਹਨ। ਇਹ ਪੱਥਰ ਕਿੱਥੋਂ ਆਉਂਦੇ ਹਨ। ਇਹ ਬੜੀ ਬੜੀ ਦੂਰੋਂ ਪਹਾੜਾਂ ਵਿੱਚੋਂ ਆਉਂਦੇ ਹਨ। ਇੱਟਾਂ ਵਾਕਣ ਪੱਥਰਾਂ ਨੂੰ ਪਕਾਉਂਦਾ ਕੋਈ ਨਹੀਂ। ਵੱਡੇ ਵੱਡੇ ਪੱਥਰ ਪਹਾੜਾਂ ਵਿੱਚ ਪਏ ਹੁੰਦੇ ਹਨ। ਉਨ੍ਹਾਂ ਨਾਲੋਂ ਟੁਕੜੇ ਭੰਨ ਤ੍ਰੋੜ ਕੇ ਸਾਫ਼ ਕਰਕੇ ਲੈ ਆਉਂਦੇ ਹਨ॥
ਪਹਾੜ ਦੂਰੋਂ ਕਾਲੇ ਬੱਦਲ ਜਾਪਦੇ ਹਨ। ਕੋਲ ਜਾ ਕੇ ਵੇਖੀਏ ਤਾਂ ਕਈ ਕਈ ਕੋਹ ਉੱਚੇ ਹਨ। ਕਈਆਂ ਪਹਾੜਾਂ ਉੱਤੇ ਭਾਂਤ ਭਾਂਤ ਦੇ ਫਲ ਫੁਲ