ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੨ )

ਬੂਟੀਆਂ ਅਤੇ ਬ੍ਰਿਛ ਹੁੰਦੇ ਹਨ,ਅਤੇ ਕਈ ਕਈ ਥਾਂਈ ਪਿੰਡ ਵਸਦੇ ਹਨ॥
ਜਦ ਪਹਾੜਾਂ ਉੱਤੇ ਮੀਂਹ ਵਸਦਾ ਹੈ, ਤਾਂ ਉਨ੍ਹਾਂ ਦਾ ਪਾਣੀ ਕਿੱਥੇ ਜਾਂਦਾ ਹੈ? ਪਹਾੜ ਉੱਤੋਂ ਰੁੜ੍ਹਕੇ ਨੀਵੀਂ ਥਾਈਂ ਆ ਵਗਦਾ ਹੈ। ਇਹ ਪਾਣੀ ਇੱਕ ਨਾਲਾ ਬਣ ਜਾਂਦਾ ਹੈ। ਕਈ ਨਾਲ ਇਕੱਠੇ ਹੋਕੇ ਦਰਿਆ ਬਣ ਜਾਂਦੇ ਹਨ॥
ਜਦੋਂ ਮੀਂਹ ਨਹੀਂ ਵਸਦਾ, ਪਹਾੜਾਂ ਵਿੱਚ ਪਾਣੀ ਕਿੱਥੋਂ ਆਉਂਦਾ ਹੈ? ਕਈ ਥਾਂ ਪਹਾੜਾਂ ਵਿੱਚੋਂ ਪਾਣੀ ਸਦਾ ਨਿਕਲਦਾ ਰਹਿੰਦਾ ਹੈ। ਇਹ ਸਭਨਾਂ ਥਾਵਾਂ ਦੇ ਪਾਣੀ ਇਕੱਠੇ ਹੋ ਹੋਕੇ ਦਰਿਆਵਾਂ ਵਿੱਚ ਆ ਪੈਂਦੇ ਹਨ।
ਸਿਆਲ ਦੀ ਬਹਾਰੇ ਦੂਰ ਦੇ ਉੱਚਿਆਂ ਉੱਚਿਆਂ ਪਹਾੜਾਂ ਉੱਤੇ ਤੁਹਾਨੂੰ ਬਰਫ਼ ਦਿਸਦੀ ਹੈ? ਇਸਦਾ ਪਾਣੀਬੀ ਗਰਮੀ ਦੀ ਰੁੱਤੇ ਪੰਘਰ ਪੰਘਰ ਕੇ ਅਤੇ ਪਹਾੜਾਂ ਤੋਂ ਵਗ ਵਗਕੇ ਦਰਿਆਵਾਂ ਵਿੱਚ ਆ ਰਲਦਾ ਹੈ॥

(੧੫) ਕੀੜੀ॥

ਵੇਖੋ! ਕੀੜੀਆਂ ਦੀ ਕਤਾਰ ਤੁਰੀ ਜਾਂਦੀ ਹੈ, ਕਿਹੀ ਨਿੱਕੀ ਜਿਹੀ ਜਿੰਦੜੀ ਹੈ।ਪਰ ਕਿੰਨੀ ਹਿੰਮਤ ਹੈ। ਆਪਣੇ ਨਾਲੋਂ ਦੂਣਾ ਭਾਰ ਚੁਕਦੀ ਹੈ। ਕਿਸ ਮਿਹਨਤ ਨਾਲ ਜੀਵਕਾ ਪੈਦਾ ਕਰਦੀ ਹੈ। ਜਾਂ ਵੇਖੋ ਏਸੇ ਧੰਧੇ