ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੭ )

ਕੀਤਾ। ਉਸ ਥੋਂ ਵੱਧ ਸਾਡਾ ਭਲਾ ਚਾਹੁਣ ਵਾਲਾ ਹੋਰ ਕੌਣ ਹੈ? ਉੱਸੇ ਨੇ ਸਾਨੂੰ ਇਹ ਦੇਹ ਦਿਤੀ ਹੈ। ਹੱਥ ਕੰਮ ਕਰਨ ਅਤੇ ਪੈਰ ਟੁਰਨ ਫਿਰਨ ਲਈ, ਅੱਖੀਆਂ ਦੇਖਣ ਨੂੰ, ਕੰਨ ਸੁਣਨ ਨੂੰ, ਨੱਕ ਸੁੰਘਣ ਨੂੰ ਅਤੇ ਜੀਭ ਸੁਆਦ ਨਾਲ ਖਾਣ ਪੀਣ ਨੂੰ ਸਾਨੂੰ ਪਰਮੇਸ਼੍ਵਰ ਨੇ ਦਿੱਤੀ ਹੈ। ਸਾਡੇ ਸੁਖ ਲਈ ਕਈ ਤਰ੍ਹਾਂ ਦੇ ਪਦਾਰਥ ਬਣਾਏ ਹਨ, ਜੋ ਪਾਣੀ ਹੀ ਨਾਂ ਹੁੰਦਾ ਤਾਂ ਅਸੀਂ ਕਿੱਕੁਰ ਜੀਉਂਦੇ?
ਫੇਰ ਸਾਡੇ ਮਾਂ ਪਿਉ ਭੀ ਸਾਡਾ ਹਿਤ ਕਰਨ ਵਾਲੇ ਹਨ। ਉਨ੍ਹਾਂ ਦਾ ਕਿਹਾ ਮੰਨਣਾ ਅਤੇ ਆਂਦਰ ਕਰਣਾ ਸਾਡਾ ਧਰਮ ਹੈ। ਜੋ ਸਾਨੂੰ ਵਿੱਦਯਾ ਪੜਾਏ, ਉਸ ਦਾ ਕੀ ਬੀ ਸਾਨੂੰ ਕਦੇ ਭੁਲਣਾ ਨਹੀਂ ਚਾਹੀਦਾ, ਸਦਾ ਉਸ ਦੀ ਆਗਯਾ ਵਿੱਚ ਰਹਿਣਾ ਅਤੇ ਮਾਨ ਕਰਣਾ ਚਾਹੀਦਾ ਹੈ॥
ਇੱਸੇ ਤਰ੍ਹਾਂ ਜੋ ਸਾਡਾ ਕੰਮ ਕਰੇ ਯਾ ਸੁਖ ਦੇਵੇ, ਭਾਵੇਂ ਸਾਡਾ ਸਾਕ ਹੋਵੇ ਭਾਵੇਂ ਕੋਈ ਓਪਰਾ ਜਾਂ ਗਵਾਂਢੀ, ਉਹਦਾ ਗੁਣ ਮੰਨਣਾ ਚਾਹੀਦਾ ਹੈ, ਅਤੇ ਜੇ ਲੋੜ ਪਏ ਤਾਂ ਆਪ ਬੀ ਉਸਦੀ ਸੇਵਾ ਕਰਣੀ ਚਾਹੀਦੀ ਹੈ॥

॥ਦੋਹਰਾ॥

ਜਿਸ ਨੇ ਭਲਿਆਈ ਕਦੇ ਕੀਤੀ ਤੇਰੇ ਨਾਲ।
ਉਸ ਦਾ ਕੀਤਾ ਜਾਣ ਤੂੰ ਮੂਲ ਨ ਦਿਲ ਥੋਂ ਵਾਲ॥