ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੯ )

( ੧੯) ਪੰਛੀ॥

ਮੱਛੀਆਂ ਪਾਣੀ ਵਿੱਚ ਰਹਿੰਦੀਆਂ ਹਨ। ਪਸ਼ ਆਦਿਕਾਂ ਦਾ ਧਰਤੀ ਉੱਤੇ ਵਾਸਾ ਹੈ। ਪੰਛੀ ਹਵਾ ਵਿੱਚ ਉੱਡਦੇ ਫਿਰਦੇ ਹਨ। ਕੋਈ ਉੱਚਾ ਉੱਡਦਾ ਹੈ, ਕੋਈ ਨੀਂਵਾਂ, ਕੋਈ ਤ੍ਰਿੱਖਾ, ਕੋਈ ਮੱਠਾ, ਪਰ ਜਿਸਨੂੰ ਦੇਖੀਏ ਉਹੀ ਮਨ ਨੂੰ ਭਾਉਂਦਾ ਹੈ। ਜਾਣੀਦਾ ਇਹ ਹਵਾ ਦੀ ਇਕ ਰੌਣਕ ਹਨ॥
ਪੰਛੀਆਂ ਦੀਆਂ ਦੋ ਟੰਙਾਂ ਹੁੰਦੀਆਂ ਹਨ ਅਤੇ ਦੋ ਖੰਭ। ਇਨ੍ਹਾਂ ਦੇ ਮੁੰਹ ਵਿੱਚ ਦੰਦ ਨਹੀਂ ਹੁੰਦੇ। ਸਿਰ ਬੀ ਨਿੱਕਾ ਜਿਹਾ ਹੁੰਦਾ ਹੈ। ਜੁੱਸੇ ਉੱਤੇ ਵਾਲਾਂ ਦੀ ਥਾਈਂ ਨਰਮ ੨ ਲੂੰ ਹੁੰਦੀ ਹੈ। ਪਰਾਂ ਦੇ ਅਨੇਕ ਹੁੰਦੇ ਹਨ॥
ਮਨੁੱਖ ਕੋਠੇ ਬਣਾਕੇ ਰਹਿੰਦੇ ਹਨ। ਪੰਛੀ ਆਹਲਣੇ ਬਣਾਂਦੇ ਹਨ। ਤੁਸੀ ਹੱਥਾਂ ਨਾਲ ਕੰਮ ਕਰਦੀਆਂ ਹੋ। ਇਹ ਪੰਜਿਆਂ ਅਤੇ ਚੁੰਝਾਂ ਨਾਲ ਹੀ ਆਪਣੇ ਸਾਰੇ ਕੰਮ ਨਿਭਾਉਂਦੇ ਹਨ। ਸਾਰੇ ਪੰਛੀ ਆਂਡੇ ਦਿੰਦੇ ਹਨ। ਪਹਿਲਾਂ ਕਈ ਦਿਨ ਉਨ੍ਹਾਂ ਨੂੰ ਖੰਭਾਂ ਹੇਠ ਰੱਖਕੇ ਉੱਪਰ ਬੈਠੇ ਰਹਿੰਦੇ ਹਨ। ਬਾਹਲੇ ਪੰਛੀਆਂ ਦੇ ਬੱਚੇ ਤਿੰਨ ਅਠਵਾਰਿਆਂ ਵਿੱਚ ਨਿਕਲ ਆਉਂਦੇ ਹਨ॥
ਇਹ ਆਪਣਿਆਂ ਬੱਚਿਆਂ ਨੂੰ ਵੱਡੇ ਹਿਤ ਨਾਲ ਪਾਲਦੇ ਹਨ। ਅਤੇ ਮਨੁੱਖਾਂ ਦੀ ਨਿਆਈਂ ਉਨ੍ਹਾਂ ਨਾਲ ਵੱਡਾ ਪਿਆਰ ਕਰਦੇ ਹਨ॥