ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੯ )

ਮੂੰਹੋਂ ਕਦੇ ਨ ਕੱਢੀ ਗਾਲੀਂ।
ਬੋਲਣ ਲੱਗੀ ਜਵਾਂ ਸਮ੍ਹਾਲੀਂ ॥੬॥
ਨਾਲ ਕਿਸੇ ਦੇ ਕਾਹਨੂੰ ਲੜਨਾ॥
ਸਗਮਾਂ ਸਭਦਾ ਆਦਰ ਕਰਨਾ ॥੭॥
ਬੀਬੀ ਸੌਂਹ ਚੁੱਕਣ ਤੋਂ ਡਰੀਏ।
ਗੱਲਾਂ ਸਦਾ ਸੱਚੀਆਂ ਕਰੀਏ ॥੮॥
ਲੋੜ ਬਿਨਾਂ ਤੂੰ ਕਰੀਂ ਨਾ ਗੱਲਾਂ।
ਐਵੇਂ ਬਹੁਤੀਆਂ ਮੱਲ ਨਾ ਮੱਲਾਂ ॥੬॥
ਇਹ ਜਗ ਜਾਣੀਂ ਚੱਲਣਹਾਰਾ॥
ਕਾਹਨੂੰ ਘੱਤੇਂ ਫੇਰ ਪਵਾੜਾ ॥੧੦॥
ਈਸ਼੍ਵਰ ਦਾ ਹੀ ਰੱਖ ਸਹਾਰਾ।
ਓਹੀ ਹੋ ਸਭ ਦਾ ਰਖਵਾਰਾ ॥੧੧॥
ਸੱਚੀ ਗੱਲ ਆਖਦਾ ਦਾਸ।
ਪ੍ਰਭ ਕਿਰਪਾ ਕੰਮ ਹੁੰਦੇ ਰਾਸ ॥੧੨॥

——— ———