ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੬ )

ਨਹੀਂ ਖਾਂਦੇ ਜਿਹਾ ਛੋਲਿਆਂ ਦਾ। ਭੰਨੇ ਹੋਏ ਛੋਲੇ ਲੂਣ ਲਾ ਕੇ ਤੂੰ ਕਈ ਵਾਰ ਚੱਬੇ ਹੋਣਗੇ, ਕਿਹੇ ਸੁਵਾਦਲੇ ਹੁੰਦੇ ਹਨ। ਛੋਲਿਆਂ ਨੂੰ ਖੰਡ ਨਾਲ ਭੀ ਗਲੇਫਦੇ ਹਨ। ਛੋਲਿਆਂ ਦੀਆਂ ਘੁੰਗਣੀਆਂ ਉਬਾਲਕੇ ਬਣਾਂਦੇ ਹਨ। ਮਸਾਲੇ ਵਾਲੇ ਛੋਲੇ ਛਾਬੜੀ ਵਾਲੇ ਵੇਚਦੇ ਹਨ। ਦਾਲ ਪੀਹਕੇ ਬੇਸਣ ਬਣਾਉਂਦੇ ਹਨ। ਜਿਹਦੀਆਂ ਕਚੌਰੀਆਂ, ਪਕੌੜੇ ਅਤੇ ਕਈ ਤਰਾਂ ਦੀਆਂ ਮਿਠਿਆਈਆਂ ਬਣਦੀਆਂ ਹਨ।

(੪੬) ਜਿਮੀਂਦਾਰ ਅਰ ਉਹਦੇ ਪੁੱਤਾਂ ਦੀ ਕਹਾਣੀ॥

(ਉੱਦਮ ਦਾ ਫਲ)

ਇਕ ਜਿਮੀਂਦਾਰ ਜੋ ਆਪਣੇ ਅੰਤ ਦੇ ਸਮੇ ਪੁੱਤ੍ਰਾਂ ਨੂੰ ਕੁਛ ਉਪਦੇਸ਼ ਦੇਣਾ ਚਾਹੁੰਦਾ ਸੀ, ਉਨ੍ਹਾਂ ਨੂੰ ਕੋਲ ਸੱਦਕੇ ਆਖਣ ਲੱਗਾ, ਹੇ ਪੁੱਤੋ! ਭਈ ਮੈਂ ਤਾਂ ਹੁਣ ਇਸ ਸੰਸਾਰ ਨੂੰ ਛੱਡਦਾ ਹਾਂ ਪਰ ਜੋ ਕੁਛ ਤੁਹਾਡੇ ਲਈ ਛੱਡਣਾ ਸੀ ਸੋ ਉਸ ਬਗੀਚੇ ਵਿੱਚ ਦੱਬਿਆ ਹੋਇਆ ਹੈ। ਉੱਦਮ ਕਰਕੇ ਪੱਟੋਗੇ ਤਾਂ ਕੱਢ ਲਓਗੇ॥