ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦)

ਚੁਹੱਥੇ ਜਨੌਰ


ਬਾਂਦਰ ਚੁਹੱਥੇ ਜਨੌਰ ਸਦਾਉਂਦੇ ਹਨ, ਅਰ ਇਸ ਨਾਉਂ ਦਾ ਕਾਰਣ ਇਹ ਹੈ, ਕਿ ਇਨ੍ਹਾਂ ਦੇ ਪਿਛਲੇ ਤੇ ਅਗਲੇ ਪੈਰਾਂ ਦੀ ਬਣਤ ਆਦਮੀ ਦੇ ਹੱਥਾਂ ਵਰਗੀ ਹੁੰਦੀ ਹੈ ॥
ਆਦਮੀ ਦੇ ਹੱਥਾਂ ਵਿੱਚ ਇਹ ਸਮਰਥਾ ਹੈ, ਕਿ ਉਂਗਲਾਂ ਤੇ ਅੰਗੂਠਿਆਂ ਨੂੰ ਇੱਕੋ ਜਿੰਨੀ ਵਿੱਥ ਪੁਰ ਫੈਲਾ ਸੱਕਦਾ ਹੈ, ਅਰ ਕਿਸੇ ਗੋਲ ਚੀਜ ਨੂੰ (ਜਿਹਾਕੁ ਸੰਗਤਰਾ ਆਦਿ) ਫੜ ਸੱਕਦਾ ਹੈ, ਬਾਂਦਰ ਦੇ ਚੌਹਾਂ ਹਥਾਂ ਵਿੱਚ ਬੀ ਫੜਨ ਦੀ ਸਮਰਥਾ ਹੈ, ਪਰ ਇੰਨਾਂ ਭੇਦ ਹੈ ਕਿ ਉਂਗਲਾਂ ਨੂੰ ਬਹੁਤ ਫੈਲਾ ਨਹੀਂ ਸੱਕਦਾ, ਜਿਹਾਕੁ ਜਦ ਸੰਗਤਰਾ ਫੜਦਾ ਹੈ, ਤਾਂ ਉਸਦੇ ਇੱਕ ਪਾਸੇ ਤਾਂ ਕੋਲੋਂ ਕੋਲ ਚਾਰ ਉਂਗਲਾਂ ਰੱਖਦਾ ਹੈ, ਅਰ ਦੂਜੇ ਪਾਸੇ ਅੰਗੂਠਾ, ਬਾਂਦਰ ਦੇ ਦੰਦ ਵੀ ਆਦਮੀ ਦੇ ਦੰਦਾਂ ਨਾਲੋਂ ਲਮਿੱਤਣ ਵਿੱਚ ਵੱਡੇ ਛੋਟੇ ਹੁੰਦੇ ਹਨ, ਅਤੇ ਦਾੜਾਂ ਤੇ ਦੰਦਾਂ ਦੇ ਗਭੇ ਬਹੁਤ ਸਾਰੀ ਥਾਂ ਖਾਲੀ ਹੁੰਦੀ ਹੈ । ਬਾਂਦਰ ਦਾ ਸਰੀਰ ਬੀ ਵਾਲਾਂ ਨਾਲ ਢੱਕਿਆ ਹੁੰਦਾ ਹੈ।
ਚੁਹੱਥੇ ਜਨੌਰਾਂ ਦੀਆਂ ਬਹੁਤ ਸਾਰੀਆਂ ਜਾਤਾਂ ਹਨ । ਪਰ ਬਹੁਤੀਆਂ ਉਘੀਆਂ ਇਹ ਹਨ, ਬਨਮਾਣੂ, ਬਬੂਨ, ਪੁਰਾਣੀ ਦੁਨੀਆਂ ਦੇ ਬਾਂਦਰ, ਨਵੀਂ ਦੁਨਿਆਂ ਦੇ ਬਾਂਦਰ ।