ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੯)

ਰੰਹਦਾ ਹੈ, ਉਕਰ ਹੀ ਕਿਰਪਾਲੁ ਪਰਮਾਤਮਾ ਨੈ ਇਸ ਨੂੰ ਪਦਾਰਥ ਬੀ ਡਾਢੇ ਅਚਰਜ ਦਿੱਤੇ ਹਨ,ਪਰ ਇਨ੍ਹਾਂ ਪਦਾਰਥਾਂ ਨੂੰ ਤੁਸੀ ਤਦ ਹੀ ਸਮਝੋਗੇ, ਕਿ ਇਸ ਜਨੌਰ ਦੀਆਂ ਕੁਝ ਵਾਦੀਆਂ ਤੁਹਾਨੂੰ ਦੱਸੀਆਂ ਜਾਣ ਕਿੰਉਂ ਜੋ ਪੂਰਬੀ ਹਿਮਾਲ ਥੋਂ ਬਾਝ ਉਹ ਹੋਰ ਕਿਸੇ ਥਾਂਉ ਹਿੰਦੁਸਤਾਨ ਵਿੱਚ ਨਹੀਂ ਮਿਲਦਾ ।
ਅਨਾਂ ਚੂਹਾ ਧਰਤੀ ਪੁੱਟਣ ਵਾਲਾ ਜਨੌਰ ਹੈ, ਹਨੇਰੀਆਂ ਖੁੱਡਾਂ ਵਿੱਚ ਭੋਂ ਦੇ ਅੰਦਰ ਰੰਹਦਾ ਹੈ,ਅਰ ਉੱਥੇ ਹੀ ਆਪਨੇ ਭੋਜਨ ਦੀ ਭਾਲ ਕਰਦਾ ਹੈ, ਜਮੀਨ ਦੇ ਉਪਰ ਘਟ ਵਧ ਹੀ ਦਿਖਾਈ ਦਿੰਦਾ ਹੈ । ਇਸ ਪ੍ਰਕਾਰ ਦੇ ਜੀਵਨ ਬਤੀਤ ਕਰਨ. ਲਈ ਇਹ ਜਰੂਰ ਲੋੜੀਦਾ ਸੀ ਕਿ ਇਸ ਵਿੱਚ ਧਰਤੀ ਪੁੱਟਣ ਦਾ ਬਲ ਹੁੰਦਾ, ਇਸ ਲਈ ਇਸ ਦੇ ਅਗਲੇ ਪੰਜੇ ਇਸ ਡੋਲ ਦੇ ਹਨ, ਇਨ੍ਹਾਂ ਦਾ ਰੂਪ ਹੱਥਾਂ ਵਰਗਾ ਹੈ, ਵੱਡੇ ੨ ਚੌੜੇ ੨ ਬਲਵਾਨ, ਮੋਟੀ ਖੱਲ ਨਾਲ ਕਜੇ ਹੋਏ ਹੁੰਦੇ ਹਨ, ਪਰ ਖੱਲ ਪੁਰ ਵਾਲ ਨਹੀਂ ਹੁੰਦੇ, ਪੰਜਿਆਂ ਵਿਚ ਚੌੜੇ ੨ ਮੁੜੇ ਹੋਏ ਨੌਹ ਹੁੰਦੇ ਹਨ, ਇਹ ਪੰਜੇ ਸਰੀਰ ਵਿਚ ਇਕੁਰ ਲਗੇ ਹੋਏ ਹੁੰਦੇ ਹਨ, ਕਿ ਅੰਨਾਂ ਚੂਹਾ ਭੋਂ ਪੁਟਦਾ ਹੈ, ਤਾਂ ਮਿਟੀ ਨੂੰ ਦੋਹੀਂ ਪਾਸੀਂ ਸਿਟਦਾ ਜਾਂਦਾ ਹੈ, ਅਰ ਖੁੱਡ ਅੜਨਾਂ ਨਹੀਂ ਪਾਉਂਦੀ।।