ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੪)

ਦੁਨੀਆਂ ਵਿੱਚ ਨਿੱਕੇ ਥੋਂ ਨਿੱਕੇ ਚੁਪਾਏ ਢੂੰਢੋਗੇ ਤਾਂ ਚਕਚੂੰਦਰਾਂ ਵਿੱਚੋਂ ਪਾਓਗੇ, ਨਿਪਾਲ ਦੀ ਨਿੱਕੀ ਚਕਚੂੰਦਰ ਨਿਰੀ ਡੇਢ ਇੰਚ ਲੰਮੀ ਹੁੰਦੀ ਹੈ, ਬ੍ਰਿੱਛੀ ਚਕਚੂਦਰ ਬ੍ਰਿੱਛਾਂ ਪੁਰ ਰੰਹਦੀ ਹੈ, ਅਰ ਹੋਰਨਾਂ ਚਕਚੂੰਦਰਾਂ ਨਾਲੋਂ ਉਨ੍ਹਾਂ ਦੀਆਂ ਅੱਖਾਂ ਵੱਡੀਆਂ ਤੇ ਟੰਗਾਂ ਲੰਮੀਆਂ ਹੁੰਦੀਆਂ ਹਨ, ਗੱਲ ਕੀ ਜਿਸ ਪ੍ਰਕਾਰ ਦਾ ਓਹ ਜੀਵਨ ਬਤੀਤ ਕਰਦੀਆਂ ਹਨ, ਉਸੇ ਤਰ੍ਹਾਂ ਦਾ ਸਰੀਰ ਹੈ, ਬ੍ਰਿੱਛਾਂ ਪੁਰ ਇੱਕ ਟਾਹਣੀ ਥਾਂ ਦੂਜੀ ਪੁਰ ਛਾਲਾਂ ਮਾਰਦੀਆਂ ਫਿਰਦੀਆਂ ਹਨ, ਅਰ ਫਲ ਤੇ ਕੀੜੇ ਦੋਵੇਂ ਖਾਂਦੀਆਂ ਹਨ।।
ਕੰਡਹਰਿਆਂ ਜਾਂ ਜੰਗਲੀ ਚੂਹਿਆਂ ਨੂੰ ਤੁਸੀਂ ਜਾਣਦੇ ਹੋ, ਗੋਲ ਮੋਲ ਦੰਦੇਦਾਰ ਖਿੱਦੂ ਜਿਹੇ ਬਣ ਜਾਂਦੇ ਹਨ, ਤਾਂ ਕਿਹੇ ਅਦਭੁਤ ਮਲੂਮ ਹੁੰਦੇ ਹਨ, ਪਰ ਇੱਕ ਪ੍ਰਕਾਰ ਦੇ ਜੰਗਲੀ ਚੂਹੇ ਅਜਿਹੇ ਹੁੰਦੇ ਹਨ, ਕਿ ਭਾਵੇਂ ਹੋਰਨਾਂ ਗੱਲਾਂ ਵਿੱਚ ਜੰਗਲੀ ਚੂਹਿਆਂ ਨਾਲ ਰਲਦੇ ਹਨ, ਪਰ ਗੋਲ ਮੋਲ ਨਹੀਂ ਬਣ ਸੱਕਦੇ ॥

ਖੰਭ ਹੱਥੇ ਜਨੌਰ।


ਭਲਾ ਰਤਾ ਸੋਚ ਕੇ ਦੱਸੋ ਤਾਂ ਸਹੀ, ਤੁਸੀਂ ਕਿਸੇ ਖੰਭ ਹੱਥੇ ਜਨੌਰ ਨੂੰ ਬੀ ਜਾਨਦੇ ਹੋ, ਅਰਥਾਤ ਜਿਨ੍ਹਾਂ ਦੇ ਹੱਥ ਪੰਖੀਆਂ